ਗਲਾਸਗੋ (ਅਮਰ ਮੀਨੀਆਂ)

ਬੀਤੇ ਚੌਵੀ ਘੰਟਿਆਂ ਵਿੱਚ ਯੂ.ਕੇ. ਵਿੱਚ ਕਰੋਨਾ ਵਾਇਰਸ ਨਾਲ 427 ਜਾਨਾਂ ਜਾਣ ਦੀ ਖਬਰ ਹੈ। ਇੰਗਲੈਂਡ 353, ਸਕੌਟਲੈਡ 40, ਵੇਲਜ 17ਤੇ ਆਇਰਲੈਂਡ ਵਿੱਚ 18 ਮੌਤਾਂ ਹੋਈਆਂ। ਇਹ ਅੰਕੜਾ ਬਰਤਾਨੀਆ ਦੇ ਹਸਪਤਾਲਾਂ ਵਿੱਚ ਹੋਈਆਂ ਮੌਤਾਂ ਦਾ ਹੈ। ਜਿਸਦੀ ਹੁਣ ਤੱਕ ਕੁੱਲ ਗਿਣਤੀ 23288 ਹੋ ਗਈ ਹੈ। ਕੱਲ੍ਹ ਕੇਅਰ ਹੋਮਜ ਵਿੱਚ ਹੋਈਆਂ ਮੌਤਾਂ ਦਾ ਵੱਖਰਾ ਅੰਕੜਾ 3712 ਨਸ਼ਰ ਕੀਤਾ ਗਿਆ ਸੀ। ਇਸ ਹਿਸਾਬ ਨਾਲ ਕਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 27000 ਹੋ ਗਈ ਹੈ। ਪਹਿਲਾਂ ਸਿਹਤ ਵਿਭਾਗ ਤੇ ਸਰਕਾਰ ਵਲੋਂ ਸਿਰਫ਼ ਹਸਪਤਾਲਾਂ ਵਿੱਚ ਹੋਈਆਂ ਮੌਤਾਂ ਦੇ ਅੰਕੜੇ ਹੀ ਨਸ਼ਰ ਕੀਤੇ ਜਾ ਰਹੇ ਸਨ। ਕੇਅਰ ਇੰਗਲੈਂਡ ਨਾਂ ਦੀ ਕੇਅਰ ਹੋਮ ਫਰਮ ਵੱਲੋਂ ਆਲੋਚਨਾ ਕਰਨ ਉਪਰੰਤ ਸਰਕਾਰ ਨੇ ਐਲਾਨ ਕੀਤਾ ਸੀ ਕਿ ਕੇਅਰ ਹੋਮਜ਼ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਵੀ ਕੁੱਲ ਮੌਤਾਂ ਵਿੱਚ ਜੋੜੀ ਜਾਵੇਗੀ।