ਬਰਨਾਲਾ (ਬੰਧਨ ਤੋੜ ਸਿੰਘ)

ਕਰੋਨਾ ਕੋਵੀ ਡ ਦੀ ਮਹਾਂਮਾਰੀ ਦੇ ਚਲਦੇ ਸਫਾਈ ਸੇਵਕ ਅਤੇ ਸਿਹਤ ਵਿਭਾਗ ਦੇ ਮੁਲਾਜਮ ਬਹੁਤ ਵੱਡੀ ਸੇਵਾ ਨਿਭਾਅ ਰਹੇ ਹਨ। ਇਸੇ ਦੇ ਮੱਦੇਨਜਰ ਐਂਟੀ ਨਾਰਕੋਟਿਕ ਸੈੱਲ ਬਰਨਾਲਾ ਦੇ ਵਾਈਸ ਚੇਅਰਮੈਨ ਅਤੇ ਧੂਰਕੋਟ ਦੇ ਸਰਪੰਚ ਕੁਲਵੀਰ ਸਿੰਘ ਨੇ ਇੱਕ ਮਈ ਦਿਵਸ ਤੇ ਸਫਾਈ ਸੇਵਕਾਂ ਨੂੰ ਸਨਮਾਨਿਤ ਕੀਤਾ । ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਰਣਜੀਤ ਸਿੰਘ ਨਿੱਕੜਾ ਪੰਜਾਬ ਚੇਅਰਮੈਨ ਦੇ ਦਿਸਾ ਨਿਰਦੇਸ਼ਾਂ ਤਹਿਤ ਬਰਨਾਲਾ ਜਿਲ੍ਹਾ ਚੇਅਰਮੈਨ ਬੰਧਨ ਤੋੜ ਸਿੰਘ ਦੀ ਅਗਵਾਈ ਵਿੱਚ ਮਈ ਦਿਵਸ ਮਜ਼ਦੂਰ ਦਿਵਸ ਮੌਕੇ ਤੇ ਸਫਾਈ ਸੇਵਕਾਂ ਨੂੰ ਸਨਮਾਨਿਤ ਕੀਤਾ ਗਿਆ।