21.9 C
United Kingdom
Monday, May 12, 2025

More

    ਮਹਾਂਮਾਰੀ ਦੀ ਜੰਗ ਵਿੱਚ ਸਮਾਜ ਨੂੰ ਆਪਣੀਆ ਸੇਵਾਂਵਾ ਦੇ ਰਹੇ ਯੋਧਿਆ ਦੀ ਸੇਵਾ ਨੂੰ ਸਲਾਮ- ਰੁਪਿੰਦਰ ਦੀਨਾ

    ਦੀਨਾ ਚੌਕੀ ਦੇ ਇੰਚਾਰਜ ਪੂਰਨ ਸਿੰਘ ਤੇ ਸਾਥੀ ਮੁਲਾਜ਼ਮਾਂ ਦਾ ਸਨਮਾਨ ਕਰਦੇ ਹੋਏ ਰੁਪਿੰਦਰ ਸਿੰਘ ਦੀਨਾ ਤੇ ਪਤਵੰਤੇ

    ?ਚੌਕੀ ਇੰਚਾਰਜ ਪੂਰਨ ਸਿੰਘ ਤੇ ਸਾਥੀਆਂ ਦਾ ਸਨਮਾਨ
    ਨਿਹਾਲ ਸਿੰਘ ਵਾਲਾ (ਰੌਂਤਾ)
    ਜਿਲੇ ਦੀ ਹੱਦ ਤੇ ਇਤਿਹਾਸਕ ਧਰਤੀ ਦੀਨਾ ਸਾਹਿਬ ਵਿਖੇ ਪੁਲਿਸ ਨਾਕੇ ਤੇ ਦਿਨ ਰਾਤ ਸੇਵਾ ਲਈ ਤਾਇਨਾਂਤ ਪੁਲਿਸ ਜਵਾਨਾਂ ਅਤੇ ਪੂਰਨ ਸਿੰਘ ਚੌਂਕੀ ਇੰਚਾਰਜ ਦੀਨਾ ਸਾਹਿਬ ਸਮੇਤ ਸਮੂਹ ਪੁਲਿਸ ਜਵਾਨਾਂ ਦਾ ਸਨਮਾਨ ਕੀਤਾ ਗਿਆ। ਸਨਮਾਨ ਕਰਦੇ ਹੋਏ ਰੁਪਿੰਦਰ ਸਿੰਘ ਦੀਨਾ ਮੈਂਬਰ ਬਲਾਕ ਸੰਮਤੀ ਅਤੇ ਸਿਆਸੀ ਸਕੱਤਰ ਬੀਬੀ ਭਾਗੀਕੇ ਨੇ ਕਿਹਾ ਕਿ ਕਰੋਨਾ ਦੀ ਬਿਮਾਰੀ ਸਮੇਂ ਪੁਲਿਸ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਅਸੀਂ ਦੀਨਾ ਵਾਸੀ ਚੌਂਕੀ ਇੰਚਾਰਜ ਪੂਰਨ ਸਿੰਘ ਤੇ ਸਟਾਫ ਦਾ ਸਨਮਾਨ ਕਰਕੇ ਸਨਮਾਨਤ ਹੋਏ ਹਨ। ਇਸ ਸਮੇਂ ਮੇਜਰ ਸਿੰਘ ਸੇਖੋ, ਚੈਅਰਮੈਨ ਸਤਿੰਦਰ ਸਿੰਘ ਬਬਲਾ, ਸਰਪੰਚ ਜਸਵੀਰ ਸਿੰਘ ਬੁਰਜ ਹਮੀਰਾ, ਯੋਧਾ ਮੈਂਬਰ ਦੀਨਾ, ਪ੍ਰਧਾਨ ਕਰਮਜੀਤ ਸਿੰਘ ਬੁਰਜ,ਪਰਗਟ ਮੈਂਬਰ ਦੀਨਾ, ਪ੍ਰਧਾਨ ਪਰਮਿੰਦਰ ਸਿੰਘ ਬੁਰਜ, ਨਗਿੰਦਰ ਸਿੰਘ ਮੈਂਬਰ ਦੀਨਾ ,ਭੋਲਾ ਪ੍ਰਧਾਨ ਦੀਨਾ,ਆਦਿ ਸਮੇਤ ਇਲਾਕੇ ਦੀਆਂ ਸਖਸ਼ੀਅਤਾਂ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!