
ਝਬਾਲ (ਪੰਜ ਦਰਿਆ ਬਿਊਰੋ) ਵਕਤ ਦੀ ਨਜ਼ਾਕਤ ਨੂੰ ਪਛਾਨਣ ਵਾਲਾ ਹੀ ਸਿਆਣਾ ਮਨੁੱਖ ਕਿਹਾ ਜਾ ਸਕਦੈ। ਪਰ ਇਨਸਾਨੀਅਤ ਸ਼ਰਮਸਾਰ ਹੁੰਦੀ ਉਦੋਂ ਦਿਖੀ ਜਦੋਂ ਸਥਾਨਕ ਪੱਕਾ ਕਿਲ੍ਹਾ ਆਬਾਦੀ ਦੇ ਲੋੜਵੰਦ ਲੋਕਾਂ ਲਈ ਲੰਗਰ ਵਰਤਾਉਣ ਆਏ ਸਮਾਜ ਸੇਵੀਆਂ ਅਤੇ ਪੁਲਿਸ ‘ਤੇ ਲੰਗਰ ਲੈਣ ਆਏ ਲੋਕਾਂ ਨੇ ਹਮਲਾ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਕੀਤੂ, ਸਨੀ, ਸੋਨੂੰ ਉਰਫ ਪਾਟੋ ਅਤੇ ਵਿੱਕੀ ਚਾਰ ਭਰਾਵਾਂ ਤੋਂ ਇਲਾਵਾ 30 ਦੇ ਕਰੀਬ ਅਣਪਛਾਤੇ ਵਿਅਕਤੀ ਸ਼ਾਮਲ ਹਨ| ਪੁਲੀਸ ਨੇ ਝਬਾਲ ਦੇ ਵਾਸੀ ਗੁਰਦੇਵ ਸਿੰਘ ਦੇ ਬਿਆਨਾਂ ‘ਤੇ ਕੇਸ ਦਰਜ ਕੀਤਾ ਹੈ| ਪੁਲੀਸ ਨੇ ਦੱਸਿਆ ਕਿ ਕੁਝ ਸਮਾਜ ਸੇਵਕ ਆਬਾਦੀ ਦੇ ਗਰੀਬ ਲੋਕਾਂ ਨੂੰ ਲੰਗਰ ਵਰਤਾਉਣ ਗਏ ਸਨ। ਇਸ ਦੌਰਾਨ ਲੋਕਾਂ ਨੇ ਲੰਗਰ ਲੈਣ ਲਈ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਮਗਰੋਂ ਲੋਕਾਂ ਨੇ ਪੁਲੀਸ ‘ਤੇ ਵੀ ਇੱਟਾਂ-ਵੱਟੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ| ਇਸ ਸਬੰਧੀ ਝਬਾਲ ਪੁਲੀਸ ਨੇ 35 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਦਫ਼ਾ 353, 186, 506 ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ|