ਮਈ ਦਿਵਸ ਮੌਕੇ ਸਰਕਾਰ ਦੀਆਂ ਹਦਾਇਤਾਂ ਟੰਗੀਆਂ ਛਿੱਕੇ।
ਹੰਡਿਆਇਆ (ਲਿਆਕਤ ਅਲੀ,ਕਰਨ ਬਾਵਾ)

ਅੱਜ ਬਰਨਾਲਾ ਇਨਪ੍ਰੂੁਵ ਟਰਸਟ ਦੇ ਚੇਅਰਮੈਨ ਮੱਖਣ ਸ਼ਰਮਾ ,ਦੀਪ ਸੰਘੇੜਾ ਪੀ ਏ ਕੇਵਲ ਸਿੰਘ ਢਿੱਲੋਂ,ਹੈਪੀ ਢਿੱਲੋ, ਇਸਤਰੀ ਵਿੰਗ ਦੀ ਪ੍ਰਧਾਨ ਸੁਖਜੀਤ ਕੌਰ ਸੁੱਖੀ ,ਗੁਰਜਿੰਦਰ ਸਿੰਘ ਪਪੀ ਪ੍ਰਧਾਨ ਟਰੱਕ ਯੂਨੀਅਨ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਮਨਪ੍ਰੀਤ ਸਿੰਘ ਸਿੱਧੂ ਨੇ ਇੱਕ ਸੜਕ ਤੇ ਲੁੱਕ ਪਾਉਣ ਦਾ ਕੰਮ ਸ਼ੁਰੂ ਕਰਵਾਇਆ ।ਜਿਸ ਦੇ ਚਲਦੇ ਸਰਕਾਰ ਦੀਆਂ ਸਾਰਿਆਂ ਹਦਾਇਤਾਂ ਨੂੰ ਛਿੱਕੇ ਟੰਗ ਵਿਅਕਤੀਗਤ ਦੂਰੀ ਨੂੰ ਕੋਈ ਜਰੂਰੀ ਨਹੀਂ ਸਮਝਿਆ ਜਾ ਰਿਹਾ ਕੀ ਪੁਲਿਸ ਆਮ ਲੋਕਾਂ ਨੂੰ ਹੀ ਕੁੱਟ ਕੁੱਟ ਇਹ ਦੂਰੀ ਬਣਾਉਂਦੀ ਹੈ ਇਹਨਾਂ ਲੀਡਰਾਂ ਨੂੰ ਕਰੋਨਾ ਬਿਮਾਰੀ ਕੁਝ ਨਹੀਂ ਕਹਿੰਦੀ ਜਾਂ ਫੇਰ ਸਰਕਾਰ ਹੋਣ ਕਾਰਨ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ।ਹੁਣ ਜੇ ਦੇਖਿਆ ਜਾਵੇ ਇਕ ਕਾਰਜ ਸਾਧਕ ਅਧਿਕਾਰੀ ਨੇ ਵੀ ਇਹ ਜਰੂਰਤ ਨਹੀਂ ਸਮਝੀ ਜਿਸ ਨੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਨੂੰ ਬਰਨਾਲਾ ਸਹਿਰ ਵਿੱਚ ਲਾਗੂ ਕਰਵਾਉਣਾ ਹੁੰਦਾ ਹੈ ਕੀ ਸਿਰਫ ਮਜ਼ਦੂਰ ਦਾਣਾ ਮੰਡੀ ਅਤੇ ਸਬਜੀ ਮੰਡੀ ਜਾਂ ਆਪਣੇ ਜਵਾਕਾਂ ਲਈ ਰਾਸ਼ਨ ਲੈਣ ਜਾਂਦੇ ਨੇ ਉਹੀ ਕੁੱਟ ਖਾਂਦੇ ਨੇ ਕਿ ਪੰਜਾਬ ਦੇ ਉੱਚ ਅਧਿਕਾਰੀ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਵੱਲ ਧਿਆਨ ਦੇਣ।