ਡਾ. ਰਾਜਦੁਲਾਰ ਸਿੰਘ

ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ ਹੈ ਜਿਅਾਦਾਤਰ ਅਬਾਦੀ ਖੇਤੀ ਨਾਲ ਜੁੜੀ ਹੋੲੀ ਹੈ ਸਾਡੇ ਦੇਸ਼ ਦਾ ਕਿਸਾਨ ਪਛੜਿਅਾ ਹੋੲਿਅਾ ਹੈ ਸ਼ਾੲਿਦ ੲਿਸੇ ਕਰਕੇ ਸਾਡਾ ਦੇਸ਼ ਪਛੜਿਅਾ ਹੋੲਿਅਾ ਹੈ ।
ਅੱਜ ਸਾਡੇ ਸਾਹਮਣੇ ਚਣੌਤੀ ਅਨਾਜ ਦੀ ਪੈਦਾਵਾਰ ਦੀ ਨਹੀ ਹੈ ਸਗੋ ਅਨਾਜ ਦਾ ਸਹੀ ਮੁੱਲ ਅਤੇ ਭੰਡਾਰ ਕਰਨ ਦੀ ਹੈ । ੲਿਸ ਲੲੀ ਕੁਝ ਨੁਕਤੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ I
ਜੇਕਰ ਪਿੰਡ ਅਾਪਣੇ ਪੱਧਰ ਤੇ ਹੀ ਅਨਾਜ ਦੇ ਭੰਡਾਂਰ ਦਾ ਪ੍ਰਬੰਧ ਕਰ ਲੈਣ ਤਾਂ ਫਸ਼ਲ ਜਿਅਾਦਾ ਮੁਨਾਫੇ ਤੇ ਵੇਚ ਸਕਦੇ ਹਾਂ ।
ਹਰੇਕ ਪਿੰਡ ਵਿਚ ਪੰਚਾੲਿਤ ਦੀ ਜਮੀਨ ਹੁੰਦੀ ਹੈ ਜੇਕਰ ਪਿੰਡ ਲੲੀ ੲਿਕ ੲੇਕੜ ਜਮੀਨ ਵਿਚ ਅਨਾਜ ਲੲੀ ਗੁਦਾਮ ਬਣਾ ਕੇ ਸੁਰੂਅਾਤ ਕੀਤੀ ਜਾ ਸਕਦੀ ਹੈ l ਗੁਦਾਮ ਬਣਾੳੁਣ ਲੲੀ ਸਰਕਾਰ ਵੀ ਪੈਸਾ ਅਤੇ ਸਬਸਿਡੀ ਦਿੰਦੀ ਹੈ ਬਾਕੀ ਅਸੀ ਜਿਹੜਾ ਪੈਸਾ ਪਿੰਡ ਵਿੱਚੋ ੳੁਗਰਾਹੀ ਕਰਕੇ ਵਿਅਾਰਥ ਦੇ ਕੰਮਾਂ ਤੇ ਖਰਚਦੇ ਹਾਂ ੳੁਹ ਪੈਸਾ ਅਜਿਹੇ ਪਾਸੇ ਲਾ ਕੇ ਡੁਬਦੀ ਕਿਸਾਨੀ ਨੂੰ ਬਚਾਂ ਸਕਦੇ ਹਾਂ ।
ੲਿਹਨਾਂ ਗੁਦਾਮਾਂ ਦੇ ਨਾਲ -ਨਾਲ ਕੋਲਡ ਸਟੋਰ ਵੀ ਖੋਲੇ ਜਾ ਸਕਦੇ ਹਨ ਜਿਸ ਨਾਲ ਰਵਾੲਿਤੀ ਫਸਲਾ ਤੋ ੲਿਲਾਵਾ ਫਲਾਂ ਸਬਜੀਅਾਂ ਦੀ ਖੇਤੀ ਸੁਰੂ ਹੋ ਸਕਦੀ ਹੈ। ਅਕਸਰ ਕਿਸੇ ਵੀ ਫਲ ਸਬਜੀ ਅਾਦਿ ਦੀ ਫਸਲ ਦੀ ਬਹੁਤਾਤ ਹੋ ਜਾਵੇ ਤਾਂ ੳੁਸ ਦਾ ਮੁੱਲ ਮਿੱਟੀ ਬਰਾਬਰ ਹੋ ਜਾਂਦਾ ਹੈ ਪਰ ੳੁਸੇ ਫਸਲ ਨੂੰ ਸਟੋਰ ਕਰਕੇ ਸਹੀ ਸਮੇ ਤੇ ਵੇਚਿਅਾ ਜਾਵੇ ਤਾਂ ੳੁਸੇ ਦਾ ਮੁੱਲ ਸੋਨਾ ਹੋ ਜਾਦਾ ਹੈ ।
ਜਿਅਦਾ ਜਮੀਨ ਵਾਲੇ ਕਿਸਾਨ ੲਿਸ ਤਰਾਂ ਦੀ ਪਹਿਲ ਕਰ ਸਕਦੇ ਹਨ ਅਾਪਣੀ ਜਮੀਨ ਜਾਂ ਘਰ ਵਿਚ ਹੀ ਅਾਪਣੇ ਅਨਾਜ ਲੲੀ ਗੁਦਾਮ ਜਾਂ ਕੋਲਡ ਸਟੋਰ ਬਣਾ ਸਕਦੇ ਹਨ ।
ਵਪਾਰੀ ਮੰਡੀ ਵਿਚੋ ਅਨਾਜ ਖਰੀਦ ਦਾ ਹੈ ਅਤੇ ਗੁਦਾਮ ਵਿਚ ਸਟੋਰ ਕਰਕੇ ਅੱਗੇ ਮਹਿੰਗੇ ਭਾਅ ਵੇਚ ਦਿੰਦਾਂ ਹੈ । ਜੇ ਵਪਾਰੀ ਕਰ ਸਕਦਾ ਹੈ ਤਾਂ ਅਸੀ ਕਿੳੁ ਨਹੀ ਕਰ ਸਕਦੇ ?
ਅਨਾਜ ਸਿਰਫ ਸਟੋਰ ਕਰਨ ਤੱਕ ਸੀਮਤ ਨਹੀ ਸਗੋ ਅਸੀ ੲਿਸ ਅਨਾਜ ਤੋ ਅੱਗੇ ਸਮਗਰੀ ਬਣਾ ਕੇ ਹੋਰ ਵੀ ਵਾਧੂ ਮੁਨਾਫਾ ਕਮਾ ਸਕਦੇ ਹਾਂ ਚੂਕਿ ਅਜੋਕੇ ਸਮੇ ਵਿਚ ਅਜਿਹੀ ਮਸ਼ਿਨਰੀ ੳੁਪਲੱਭਧ ਹੈ ਤੁਸੀ ਅਾਪਣੇ ਘਰ ਵਿਚ ਹੀ ਛੋਟੇ ਪੱਧਰ ਤੇ ਹਰੇਕ ਵਸਤੂ ਤਿਅਾਰ ਕਰਕੇ ਬਜਾਰ ਵਿਚ ਵੇਚ ਸਕਦੇ ਹੋ ਜਿਵੇ ਤੁਸੀ ਅਕਸਰ ਖੇਤੀਬਾੜੀ ਮੇਲਿਅਾ ਵਿਚ ਦੇਖਦੇ ਹੋ ਕਿ ਬਹੁਤ ਸਾਰੇ ਕਿਸਾਨ ਰਸੋੲੀ ਵਿਚ ਵਰਤਣ ਵਾਲੇ ਮਸਾਲੇ ਤਿਅਾਰ ਕਰਕੇ ਲਿਅਾੳੁਦੇ ਹਨ ਅਤੇ ਸ਼ਹਿਰੀ ਲੋਕ ਬੜੇ ਚਾਅ ਨਾਲ ਖਰੀਦ ਦੇ ਹਨ ।
ਸਰਕਾਰ ਅਨਾਜ ਖਰੀਦਣ ਤੋ ਹੱਥ ਖੜੇ ਕਰ ਰਹੀ ਹੈ ੲਿਹ ਸਾਰਾ ਦਾਰੋਮਦਾਰ ਵੱਡੇ ਕਾਰਪੋਰੇਟ ਵਪਾਰੀਅਾ ਦੇ ਹੱਥਾ ਵਿੱਚ ਜਾ ਰਿਹਾ ਹੈ ਜੇਕਰ ਇਸ ਗੁਰਬਤ ਵਿਚੋ ਬਾਹਰ ਨਿਕਲਨਾ ਹੈ ਤਾਂ ਸਾਨੂੰ ਅਾਪਣੀ ਸੋਚ ਅਤੇ ਰਵਾਇਤੀ ਖੇਤੀ ਦੇ ਢੰਗ ਬਦਲਣੇ ਹੋਣਗੇ।
ਡਾ. ਰਾਜਦੁਲਾਰ ਸਿੰਘ
9417505141