ਦੁਬਈ (ਪੰਜ ਦਰਿਆ ਬਿਊਰੋ)
ਦੇਸ਼ਾਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖ ਭਰਾ ਸਮੇਂ ਸਮੇਂ ਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਤੱਤਪਰ ਰਹਿੰਦੇ ਹਨ। ਇਸੇ ਤਰ੍ਹਾਂ ਸੱਚ ਦੇ ਮਾਰਗ ਤੇ ਚੱਲਦਿਆਂ 1/05/2020 ਨੂੰ ਖਾਲਸਾ ਮੋਟਰਸਾਈਕਲ ਟੀਮ ਦੁਬਈ ਵੱਲੋਂ ਸਵ: ਗੁਰਦੇਵ ਸਿੰਘ ਸਰਪੰਚ ਦੀ ਯਾਦ ਅਤੇ ਰਮਜ਼ਾਨ ਦੇ ਪਵਿੱਤਰ ਮਹੀਨੇ ਅਤੇ ਮਜ਼ਦੂਰ ਦਿਵਸ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ।

ਯੂ ਏ ਈ ਵਿੱਚ ਰਮਜ਼ਾਨ ਦੇ ਮਹੀਨੇ ਦੌਰਾਨ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਕਾਫੀ ਖੂਨ ਦੀ ਕਮੀਂ ਆ ਜਾਂਦੀ ਹੈ। ਖਾਲਸਾ ਮੋਟਰਸਾਈਕਲ ਟੀਮ ਅਤੇ ਉਨ੍ਹਾਂ ਦੇ ਚੇਅਰਮੈਨ ਸੁਖਦੇਵ ਸਿੰਘ ਜੀ ਸੰਧੂ ਵੱਲੋਂ ਹਮੇਸ਼ਾ ਹੀ ਸਮਾਜ ਦੀ ਸੇਵਾ ਵਾਸਤੇ ਉਪਰਾਲੇ ਕੀਤੇ ਜਾਂਦੇ ਹਨ। ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਮੁੱਖ ਰੱਖਦਿਆਂ ਸਿੱਖ ਕਮਿਊਨਿਟੀ ਦੇ ਵਰਕਰਾਂ , ਟਰਾਂਸਪੋਰਟਰਾਂ ਅਤੇ ਹਰ ਵਰਗ ਦੇ ਲੋਕਾਂ ਵੱਲੋਂ ਯੋਗਦਾਨ ਪਾਇਆ ਜਾਂਦਾ ਹੈ।

ਖੂਨਦਾਨ ਇੱਕ ਮਹਾਂਦਾਨ ਮੰਨਿਆ ਜਾਂਦਾ ਹੈ।ਸਾਰੇ ਹੀ ਵਰਗ ਦੇ ਲੋਕ ਇਸ ਕਾਰਜ ਵਿੱਚ ਹਿੱਸਾ ਪਾਉਂਦੇ ਹਨ ਇਸ ਸਮੇਂ ਕਰੀਬ ਸੌ ਤੋਂ ਵੱਧ ਲੋਕਾਂ ਵੱਲੋਂ ਖੂਨਦਾਨ ਕੀਤਾ ਗਿਆ।ਇਸ ਸੇਵਾ ਦੇ ਮੌਕੇ ਖਾਲਸਾ ਮੋਟਰਸਾਈਕਲ ਟੀਮ ਦੇ ਸੇਵਾਦਾਰ ਸੁਖਦੇਵ ਸਿੰਘ ਸੰਧੂ,ਹਰਦੀਪ ਪਾਲ ਸਿੰਘ, ਹਰਪਾਲ ਸਿੰਘ, ਹਰਜਿੰਦਰ ਸਿੰਘ,ਗੁਰਦੇਵ ਸਿੰਘ ਗਿੱਲ, ਜੁਗਰਾਜ ਸਿੰਘ ਸੰਧੂ, ਦਿਲਬਾਗ ਸਿੰਘ, ਜਸਬੀਰ ਸਿੰਘ, ਸਤਿੰਦਰ ਸਿੰਘ ਵਿੱਕੀ, ਹਰਿੰਦਰ ਪਾਲ ਸਿੰਘ, ਪਲਵਿੰਦਰ ਸਿੰਘ ਸ਼ਾਮਲ ਸਨ। ਸ਼ਾਰਜਾਹ ਗੌਰਮਿੰਟ ਅਤੇ ਖਾਲਸਾ ਮੋਟਰਸਾਈਕਲ ਟੀਮ ਵੱਲੋਂ ਆਏ ਹੋਏ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ। ਖਾਲਸਾ ਮੋਟਰਸਾਈਕਲ ਟੀਮ ਅਤੇ ਸਾਰੇ ਹੀ ਸੇਵਾਦਾਰਾਂ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।