ਗਲਾਸਗੋ/ ਲੰਡਨ (ਮਨਦੀਪ ਖੁਰਮੀ, ਸੰਜੀਵ ਭਨੋਟ )
ਬੀ ਐਂਡ ਕਿਊ ਨੇ ਅੱਜ ਆਪਣੀਆਂ ਸਾਰੀਆਂ 288 ਯੂ ਕੇ ਸ਼ਾਖਾਵਾਂ ਨੂੰ ‘ਸਖਤ ਸਮਾਜਿਕ ਦੂਰੀ ਦੀਆਂ ਸਰਤਾਂ ਦੀ ਪਾਲਣਾ ਕਰਦਿਆਂ ਮੁੜ ਖੋਲ੍ਹਿਆ ਹੈ ਕਿਉਂਕਿ ਦੇਸ਼ ਹੁਣ ਕੋਰੋਨਾਵਾਇਰਸ ਕਾਰਨ ਤਾਲਾਬੰਦੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਡੀ ਆਈ ਵਾਈ ਸਟੋਰ, ਜਿਸ ਨੇ 25 ਮਾਰਚ ਨੂੰ ਸਰਕਾਰ ਦੇ ਲਾਕਡਾਊਨ ਦੇ ਹੁਕਮ ਕਰਕੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਸਨ, ਨੇ ਪੁਸ਼ਟੀ ਕੀਤੀ ਹੈ ਕਿ ਇਸ ਦੇ 288 ਸਟੋਰ ਹੁਣ ‘ਯੂਕੇ ਵਿੱਚ ਘਰਾਂ ਅਤੇ ਬਗੀਚਿਆਂ ਦੀ ਮੁਰੰਮਤ ਅਤੇ ਦੇਖਭਾਲ ਨੂੰ ਸਮਰੱਥ ਕਰਨ’ ਦੀ ਕੋਸ਼ਿਸ਼ ਵਿੱਚ ਲੱਗੇ ਲੋਕਾਂ ਲਈ ਖੁੱਲ੍ਹੇ ਹਨ। ਇਹ ਐਲਾਨ ਬੀ ਐਂਡ ਕਿਊ ਦੇ 130 ਸਟੋਰਾਂ ਨੂੰ ਦੁਬਾਰਾ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਆਇਆ ਹੈ । ਬੀ ਐਂਡ ਕਿਊ ਨੇ ਕਿਹਾ ਕਿ ਇਸ ਦੀਆਂ ਸਾਰੀਆਂ ਸ਼ਾਖਾਵਾਂ ਦੇ ਬਾਹਰ ਇਕ ਕਤਾਰਬੰਦੀ ਵਾਲਾ ਖੇਤਰ ਹੋਵੇਗਾ ਜਿਸ ਲਈ ਗਾਹਕ ਨੂੰ ਸਟੋਰ ਵਿਚ ਦਾਖਲ ਹੋਣ ਤੋਂ ਪਹਿਲਾਂ ਦੋ ਮੀਟਰ ਦੀ ਦੂਰੀ ‘ਤੇ ਰੱਖਿਆ ਜਾਵੇਗਾ ਅਤੇ ਉਹਨਾਂ ਨੂੰ ਸੇਨੈਟਾਇਸਰ ਅਤੇ ਟਰਾਲੀਆਂ ਵੀ ਲਈ ਰਹੀਆਂ ਹਨ। ਇਸ ਤੋਂ ਇਲਾਵਾ ਦੁਕਾਨਦਾਰਾਂ ਨੂੰ ਸਿਰਫ ਸੰਪਰਕ ਰਹਿਤ ਭੁਗਤਾਨ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ।