ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕੌਚ ਵਿਸਕੀ ਫਰਮ ਚਾਈਵਸ (ਚਿਵਾਸ) ਬ੍ਰਦਰਜ਼ ਨੇ ਗਲਾਸਗੋ ਕੇਅਰ ਹੋਮਜ਼ ਲਈ ਸੈਂਕੜੇ ਲੀਟਰ ਫ੍ਰੀ ਹੈਂਡ ਸੈਨੇਟਿਸਟਰ ਪ੍ਰਦਾਨ ਕੀਤੇ ਹਨ। ਡਿਸਟਿਲਰੀ ਵੱਲੋਂ ਕੋਰੋਨਵਾਇਰਸ ਮਹਾਂਮਾਰੀ ਦੇ ਦੌਰਾਨ ਚੈਰੀਟੀਆਂ ਅਤੇ ਫਰੰਟਲਾਈਨ ਸਿਹਤ ਅਤੇ ਸਮਾਜਕ ਦੇਖਭਾਲ ਅਮਲੇ ਦੀ ਮਦਦ ਲਈ ਸਪਲਾਈ ਕੀਤੀ ਜਾ ਰਹੀ ਹੈ।
ਇੱਕ ਹਫ਼ਤੇ ਵਿੱਚ, ਸਕਾਟਲੈਂਡ ਦੇ ਪੱਛਮ ਵਿੱਚ 166 ਸੰਗਠਨਾਂ ਨੂੰ, 7,500 ਲੀਟਰ ਤੋਂ ਵੱਧ ਹੈਂਡ ਸਾਈਨਾਇਸਟਰ, ਸੰਪਰਕ-ਰਹਿਤ ਡਲਿਵਰੀ ਰਾਹੀਂ ਪ੍ਰਦਾਨ ਕੀਤੇ ਗਏ।