6.9 C
United Kingdom
Saturday, March 7, 2026

More

    ਹਰਭਜਨ ਮਾਨ ਦਾ “ਚੁੱਪ” ਗੀਤ ਸੁਣ ਕੇ ਮੈਂ ਵੀ ਚੁੱਪ ਨਹੀਂ ਰਹਿ ਸਕੀ-ਜਤਿੰਦਰ ਕੌਰ ਬੁਵਾਲ

    ਪੱਤਰਕਾਰ ਕਰਮ ਸੰਧੂ

    85283 00061 

    ਹਰਭਜਨ ਮਾਨ ਪੰਜਾਬੀ ਦਾ ਸਿਰਮੌਰ ਗਾਇਕ ਹੈ ਉਸਨੂੰ ਪਤਾ ਕਿ ਵਿਰਸਾ ਕਿਵੇਂ ਸਾਂਭ ਕੇ ਰੱਖੀਦਾ? ਉਹ ਅਕਸਰ ਜਿਆਦਾਤਰ ਬਾਬੂ ਸਿੰਘ ਮਾਨ ਦੇ ਗੀਤ ਗਾਉਂਦਾ ਪਰ ਜੋ ਹੁਣ 24 ਅਪ੍ਰੈਲ ਨੂੰ ਉਹਦਾ ਸਿੰਗਲ ਟਰੈਕ “ਚੁੱਪ” ਆਇਆ, ਉਹ ਪੰਜਾਬੀ ਦੇ ਉੱਘੇ ਸ਼ਾਇਰ ਗੁਰਭਜਨ ਗਿੱਲ ਜੀ ਦੀ ਰਚਨਾ ਹੈ। ਉਹਨਾਂ ਦੇ ਇਸ ਗੀਤ ‘ਚ ਹਰ ਅੱਖਰ ਦਾ ਅਰਥ ਹੈ ਤੇ ਰਿਸ਼ਤਿਆਂ ਦੀ ਗੱਲ ਕੀਤੀ ਹੈ ਕਿ ਪੈਸੇ ਤੇ ਦੌੜ ਭੱਜ ਦੀ ਜਿੰਦਗੀ ‘ਚ ਰਿਸ਼ਤੇ ਫਿੱਕੇ ਪੈਂਦੇ ਜਾ ਰਹੇ ਹਨ। ਪਰ ਨਾਲ ਇਹ ਵੀ ਦੱਸਿਆ ਕਿ ਰਿਸ਼ਤਾ ਦੋਹਾਂ ਪਾਸਿਆਂ ਤੋਂ ਹੁੰਗਾਰੇ ਨਾਲ ਸਹੀ ਨਿਭਾਇਆ ਜਾ ਸਕਦਾ ਹੈ। ਇਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਬਣ ਕੇ। ਹਰਭਜਨ ਮਾਨ ਨੇ ਆਪਣੀ ਸਾਦਗੀ ਤੇ ਠਰੰਮੇ ਭਰੀ ਅਵਾਜ਼ ‘ਚ ਬਹੁਤ ਸੋਹਣਾ ਨਿਭਾਇਆ ਹੈ। ਵੀਡੀਓ ਵੀ ਬਹੁਤ ਸਾਦੀ ਤੇ ਬਾ ਕਮਾਲ ਹੈ। ਇਸ ਰਚਨਾ ਦੇ ਰਚਨਾਕਾਰ ਤੇ ਬੁਲੰਦ ਅਵਾਜ਼ ਦੇ ਮਾਲਕ ਹਰਭਜਨ ਮਾਨ ਨੇ ਇਹ ਸਾਬਤ ਕਰ ਦਿੱਤਾ ਕਿ ਜਰੂਰੀ ਨਹੀਂ ਕਿ ਜੋ ਵੀਡੀਓਜ ਪੰਜਾਬ ਤੋਂ ਬਾਹਰ ਮਹਿੰਗੇ ਥਾਵਾਂ ਤੇ ਜਾ ਕੇ ਬਣਦੀਆਂ ਹਨ, ਉਹੀ ਸ਼ੋਸ਼ਲ ਮੀਡੀਏ ਤੇ ਲੋਕਾਂ ‘ਚ ਜਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ ਕਿਉਂਕਿ ਅੱਜ ਕੱਲ੍ਹ ਇਹ ਗੀਤ ਨੂੰ ਸਭ ਪਾਸੇ ਤੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ। ਵਿਦੇਸ਼ਾਂ ‘ਚ ਵੀ ਇਸ ਨੂੰ ਪਸੰਦ ਕੀਤਾ ਗਿਆ ਹੈ। ਇਸ ਗੀਤ ਤੇ ਵੀਡੀਓ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਰਚਨਾ ‘ਚ ਤੇ ਅੱਗੋਂ ਨਿਭਾਉਣ ਵਾਲੇ ‘ਚ ਦਮ ਚਾਹੀਦਾ ਕਿਉਂਕਿ ਦਮ ਨਾਲ ਈ ਦਮਾਮਾ ਵੱਜਦਾ।

    ਹਰਭਜਨ ਮਾਨ ਨੂੰ ਜਤਿੰਦਰ ਕੌਰ ਬੁਆਲ ਆਪਣਾ ਭਰਾ ਮੰਨਦੀ ਹੈ ਜੰਤਿਦਰ ਬੁਆਲ ਨੇ ਦੱਸਿਆ ਕੇ ਮੈਨੂੰ ਬਹੁਤ ਮਾਣ ਹੈ ਕਿ ਮੇਰੇ ਵੀਰ ਨੇ ਚਿੱਠੀਏ ਨੀ ਚਿੱਠੀਏ ਤੋਂ ਲੈ ਕੇ ਅੱਜ ਤੱਕ ਕੋਈ ਉਂਗਲ ਨਹੀਂ ਕਰਵਾਈ ਉਹਦੀ ਗਾਇਕੀ ਦੀ ਚਾਦਰ ਬੇਦਾਗ ਆ ਮੁਕਾਮ ਤੇ ਪਹੁੰਚਣਾ ਸੌਖਾ ਪਰ ਮੁਕਾਮ ਤੇ ਲਗਾਤਾਰ ਨਿਰੰਤਰ ਟਿਕੇ ਰਹਿਣਾ ਬਹੁਤ ਔਖਾ ਹੈ ਜਤਿੰਦਰ ਕੌਰ ਬੁਵਾਲ ਨੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਕਿਹਾ ਕਿ ਮੇਰਾ ਵੀਰ ਹਰਭਜਨ ਮਾਨ ਇਸੇ ਤਰ੍ਹਾਂ ਆਪਣੇ ਚਾਹੁਣ ਵਾਲਿਆਂ ਦਾ ਮਨੋਰੰਜਨ ਕਰਦਾ ਰਹੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!