ਕੇ.ਪੀ. ਦੌਧਰ
ਮੈਨੂੰ ਪਾ ਕੇ ਖੋ ਗਿਆ ਐਂ ਤੂੰ,
ਰੱਬ ਜਾਣੇ ਕੀ ਹੋ ਗਿਆ ਐਂ ਤੂੰ?

ਮਾਰ ਆਵਾਜ਼ਾਂ ਸੱਦਿਆ ਸਾਨੂੰ,
ਆਪ ਪਲਾਂ ਵਿੱਚ ਔਹ ਗਿਆ ਐਂ ਤੂੰ।
ਅੰਬਰ ਵਰਗਿਆ ਹਿੱਕ ‘ਤੇ ਵੱਜ ਕੇ,
ਤਨ ਦੀ ਧਰਤ ਨੂੰ ਛੋਹ ਗਿਆ ਐਂ ਤੂੰ।
ਕਿਸੇ ਪਵਿੱਤਰ ਰੂਹ ਦੇ ਵਰਗਾ,
ਮਨ ਦੀ ਮੈਲ ਨੂੰ ਧੋ ਗਿਆ ਐਂ ਤੂੰ।
ਖਿਆਲਾਂ ਜਿਹਾ ਉਡਾਰੀਆਂ ਭਰ ਕੇ,
ਕਲਮਾਂ ਦੇ ਸੰਗ ਸੌਂ ਗਿਆ ਐਂ ਤੂੰ।
‘ਕੇ. ਪੀ.’ ਐਨਾ ਕਾਫੀ ਹੈ ਬੱਸ,
‘ਦੌਧਰ’ ਗਲ ਲੱਗ ਰੋ ਗਿਆ ਐਂ ਤੂੰ।