ਲੱਕੀ ਚੱਕ ਮਹਿਰੀਆ
ਇੱਕ ਮਹਾਂਮਾਰੀ ਦੂਜਾ ਮੀਂਹ ਵਰ੍ਹੀ ਜਾਂਦਾ ਏ,
ਵਾਢੀਆਂ ਦੀ ਰੁੱਤੇ ਰੱਬ ਕੀ ਕਰੀ ਜਾਂਦਾ ਏ।

ਦਾਣਿਆਂ ਦਾ ਹੌਸਲਾ ਸੀ ਕੰਮੀਆਂ ਦੇ ਘਰਾਂ ਨੂੰ,
ਮੌਸਮ ਨੂੰ ਦੇਖ ਦੇਖ ਦਿਲ ਡਰੀ ਜਾਂਦਾ ਏ।
ਇੱਕ ਖੇਤਾਂ ਵਿਚ ਰੋਵੇ ਭਿੱਜੀ ਦੇਖ ਕਣਕ ਨੂੰ,
ਦੂਜਾ ਬੈਠਾ ਆੜ੍ਹਤੀ ਤੋਂ ਅੱਖਾਂ ਭਰੀ ਜਾਂਦਾ ਏ।
ਪੈਂਦਾ ਨਹੀਉਂ ਮੁੱਲ ਨਾ ਮੇਹਨਤ, ਨਾ ਦਾਣਿਆਂ ਦਾ,
ਬਾਜ਼ਾਰ ਪਰ ਆਟੇ ਵਾਲਾ ਰੇਟ ਚੜ੍ਹੀ ਜਾਂਦਾ ਏ।
ਭੱਜਕੇ ਬਚਾਵੀਂ ਲੱਕੀ.. ਕਰਜ਼ੇ ਤੋਂ ਤੰਗ ਆਇਆ,
ਪੱਖੇ ਨਾਲ ਫਾਹਾ ਲੈ ਕੇ ਜੱਟ ਮਰੀ ਜਾਂਦਾ ਏ।