ਬਰਨਾਲਾ (ਬੰਧਨ ਤੋੜ ਸਿੰਘ)

ਅੱਜ ਹਜੂਰ ਸਾਹਿਬ ਨਾਂਦੇੜ ਤੋਂ ਇੱਕ ਬੱਸ ਜਿਸ ਵਿੱਚ 40 ਯਾਤਰੀ ਸਵਾਰ ਸਨ ਜੋਂ ਬਠਿੰਡਾ ਜਿਲਾ,ਮਾਨਸਾ ਜਿਲਾ, ਬਰਨਾਲਾ ਜਿਲ੍ਹਾ ਅਤੇ ਲੁਧਿਆਣਾ ਜਿਲ੍ਹਾ ਦੇ ਵੱਖ ਵੱਖ ਗਿਣਤੀ ਵਿਚ ਸਰਧਾਲੂ ਆਏ ਸਨ ਨੂੰ ਜਿਲ੍ਹਾ ਮਾਨਸਾ ਦੇ ਦੋ ਸਰਧਾਲੂ ਜੌ ਪਿੰਡ ਬੁਰਜ ਝੱਬਰ ਦੇ ਸਨ ਉਹਨਾਂ ਦੇ ਮੱਦੇਨਜਰ ਉਸਦੇ ਪਰਿਵਾਰ ਨੂੰ ਮਾਨਸਾ ਜਿਲ੍ਹਾ ਸਿਵਲ ਪ੍ਰਸਾਸਨ ਅਤੇ ਪੁਲਿਸ ਪ੍ਰਸਾਸਨ ਨੇ ਉਸ ਸਮੇਂ ਵਖਤ ਵਿੱਚ ਪਾਂ ਦਿੱਤਾ ਜਦੋਂ ਥਾਣਾ ਜੋਗਾ ਦੇ ਮੁਨਸ਼ੀ ਨੇ ਇੱਕ ਗਿੱਦੜ ਚਿੱਠੀ ਲਿਖ ਕੇ ਯਾਤਰੂਆਂ ਦੇ ਪਰਿਵਾਰ ਮੈਂਬਰ ਸੁਖਰਾਜ ਸਿੰਘ ਅਤੇ ਬਿੰਦਰ ਸਿੰਘ ਨੂੰ ਫੜਾ ਕੇ ਮਾਨਸਾ ਤੋਂ ਹੰਡਿਆਇਆ ਬਰਨਾਲਾ ਵਿਖੇ ਦੋ ਮੋਟਰਸਾਈਕਲ ਭੇਜ ਲੈਕੇ ਆਉਣ ਨੂੰ ਕਹਿ ਦਿੱਤਾ ਅਤੇ ਇਹ ਵੀ ਕਿਹਾ ਕਿ ਲਿਆਕੇ ਸਿੱਧੇ ਹਸਪਤਾਲ ਮਾਨਸਾ ਜਾਇਓ। ਜਿਰਕਯੋਗ ਹੈ ਕਿ ਇਹ ਚਿੱਠੀ ਕਿਸੇ ਸੁਰਜੀਤ ਸਿੰਘ ਮੁੰਸੀ ਦੇ ਨਾਮ ਹੇਠ ਜਾਰੀ ਹੋਈ ਪ੍ਰੰਤੂ ਮੋਹਰ ਉਤੇ ਕਿਸੇ ਦੇ ਵੀ ਦਸਤਖਤ ਨਹੀਂ ਸਨ।ਜਦੋਂ ਇਸ ਸਬੰਧੀ ਉਕਤ ਮੁੰਨਸੀ ਨਾਲ ਰਾਬਤਾ ਕੀਤਾ ਤਾਂ ਉਹਨਾਂ ਕਿਹਾ ਕਿ ਸਾਨੂੰ ਅਧਿਕਾਰੀਆਂ ਨੇ ਕਿਹਾ ਹੈ ਕਿ ਤੁਸੀ ਨਾਲ ਨਹੀਂ ਜਾਣਾ ਪਰਿਵਾਰ ਵਾਲੇ ਆਪੇ ਲੈਅ ਆਉਣਗੇ । ਇਸ ਸਬੰਧੀ ਥਾਣਾ ਇੰਚਾਰਜ ਜੋਗਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਤਾਂ ਕੰਬਾਈਨ ਡਰਾਈਵਰ ਹਨ ਯਾਤਰੂ ਨਹੀਂ।ਹੁਣ ਇਹ ਦਸਣਾ ਬਣਦਾ ਹੈ ਕਿ ਉਕਤ ਪਰਿਵਾਰ ਦੂਹਰੀ ਸਮੱਸਿਆ ਵਿੱਚ ਫਸ ਗਿਆ ਹੈ ਕਿਉਂਕਿ ਬਰਨਾਲਾ ਪ੍ਰਸਾਸਨ ਉਕਤ ਸਰਧਾਲੂਆਂ ਨੂੰ ਮਹਿਲ ਕਲਾਂ ਕਾਲਜ ਵਿੱਚ ਇਕਾਂਤਵਾਸ ਕਰ ਦਿੱਤਾ ਹੈ।ਜੌ ਲੈਣ ਆਏ ਸਨ ਉਸਦਾ ਪੁੱਤਰ ਅਤੇ ਭਾਈ ਉਹ ਨਾ ਚਾਹੁੰਦੇ ਹੋਏ ਵੀ ਉਦਾਸ ਮਨ ਨਾਲ ਵਾਪਸ ਘਰ ਮੁੜੇ ਅਤੇ ਮਾਨਸਿਕ ਤੌਰ ਤੇ ਬਹੁਤ ਹੀ ਦੁੱਖੀ ਹੋ ਗਏ ਕਿ ਸਾਨੂੰ ਪ੍ਰਸਾਸਨ ਨੇ ਗੁੰਮਰਾਹ ਕੀਤਾ ਕਿਤੇ ਸਾਡੇ ਯਾਤਰੂ ਸ਼ਕ਼ੀ ਮਰੀਜ ਤਾਂ ਨਹੀਂ ?