ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਗੋ ਦੇ ਨੌਜਵਾਨ ਸੇਵਾਦਾਰਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਚਲਾਏ ਜਾ ਰਹੇ ਸੇਵਾ ਕਾਰਜਾਂ ਦੀ ਲੜੀ ਤਹਿਤ ਇਸ ਹਫ਼ਤੇ ਦੇ ਸੇਵਾ ਕਾਰਜ ਭਾਈ ਅਮਰੀਕ ਸਿੰਘ ਨੂੰ ਸਮਰਪਿਤ ਕੀਤੇ ਹਨ। ਇਸ ਸੰਬੰਧੀ ਭਾਈ ਹਰਪਾਲ ਸਿੰਘ, ਕਵਲਦੀਪ ਸਿੰਘ, ਪਵਨਦੀਪ ਸਿੰਘ ਸਮੇਤ ਨੌਜਵਾਨ ਸੇਵਾਦਾਰਾਂ ਨੇ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਅਮਰੀਕ ਸਿੰਘ ਜੀ ਦੀ ਘਾਲਣਾ ਨੂੰ ਸਮਰਪਿਤ ਲੰਗਰ ਬੇਸ਼ੱਕ ਸਾਲਾਂ ਬੱਧੀ ਚਲਦੇ ਰਹਿਣ, ਓਹ ਵੀ ਥੋੜ੍ਹੇ ਹਨ। ਫਿਰ ਵੀ ਇਸ ਹਫ਼ਤੇ ਦੇ ਸੇਵਾ ਕਾਰਜ ਓਹਨਾਂ ਨੂੰ ਯਾਦ ਕਰਦਿਆਂ ਕੀਤੇ ਜਾਣਗੇ। ਉਹਨਾਂ ਸਮੂਹ ਗੁਰਦੁਆਰਾ ਪ੍ਰਬੰਧਕੀ ਕਮੇਟੀ, ਸੰਗਤਾਂ ਤੇ ਸਾਥੀ ਸੇਵਾਦਾਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।



ਗੁਰਦੁਆਰਾ ਸਾਹਿਬ ਪ੍ਰਬੰਧਕੀ ਵੱਲੋਂ ਸ਼ਲਾਘਾ
ਸਿੰਘ ਸਭਾ ਸੈਂਟਰਲ ਗੁਰਦੁਆਰਾ ਗਲਾਸਗੋ ਦੇ ਪ੍ਰਧਾਨ ਸੁਰਜੀਤ ਸਿੰਘ ਚੌਧਰੀ ਤੇ ਸਾਥੀ ਅਹੁਦੇਦਾਰਾਂ ਵੱਲੋਂ ਨੌਜਵਾਨ ਸੇਵਾਦਾਰਾਂ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਸੇਵਾਦਾਰ ਨੌਜਵਾਨਾਂ ਨੇ ਸਿੱਖ ਭਾਈਚਾਰੇ ਦੇ ਅਕਸ ਨੂੰ ਵਿਸ਼ਵ ਭਰ ਵਿੱਚ ਉੱਚਾ ਕੀਤਾ ਹੈ।