ਬੱਧਨੀ ਕਲਾਂ (ਭੁਪਿੰਦਰ ਜੌੜਾ)

ਵਿਆਹਾਂ ਸ਼ਾਦੀਆਂ ਚ ਲੋਕਾਂ ਦਾ ਢਿੱਡ ਭਰਨ ਵਾਲੇ ਆਪ ਭੁੱਖੇ ਸੌਂਦੇ ਰਹੇ । ਖਬਰ ਹੈ ਸਬ ਡਿਵੀਸ਼ਨ ਬੱਧਨੀ ਕਲਾਂ ਤੋਂ ਹਲਵਾਈਆਂ ਨਾਲ ਕੰਮ ਕਰਨ ਵਾਲੇ ਪਰਵਾਸੀ ਵੀਰ ਜੋ ਵਿਆਹਾਂ ਸ਼ਾਦੀਆਂ ਵਿੱਚ ਸਾਡਾ ਢਿੱਡ ਭਰਦੇ ਹਨ ਸੋਚੋ ਜੇ ਉਹ ਆਪ ਭੁੱਖੇ ਹੋਣ ਤਾਂ ਕਿੰਨੀ ਮਾੜੀ ਗੱਲ ਹੋਵੇਗੀ, ਇਸ ਗੱਲ ਦਾ ਪਤਾ ਜਦੋਂ dsp ਮਨਜੀਤ ਸਿੰਘ ਢੇਸੀ ਨੂੰ ਲੱਗਿਆ ਤਾਂ ਉਹਨਾਂ 30 ਦੇ ਲੱਗਭੱਗ ਪਰਿਵਾਰਾਂ ਨੂੰ ਸੰਤ ਦਰਬਾਰੀ ਦਾਸ ਜੀ ਡੇਰੇ ਲੋਪੋ ਦੇ ਸਹਿਯੋਗ ਨਾਲ ਇੱਕ ਮਹੀਨੇ ਦਾ ਰਾਸ਼ਨ ਤਕਸੀਮ ਕੀਤਾ ਗਿਆ, dsp ਸਾਹਿਬ ਨੇ ਉਨ੍ਹਾਂ ਨੂੰ ਕਿਹਾ ਜੇ ਕੋਈ ਹੋਰ ਵੀ ਲੋੜਬੰਦ ਹੈ ਤਾਂ ਰਾਸ਼ਨ ਲੈਣ ਵਾਸਤੇ ਮੇਰੇ ਨਾਲ ਸੰਪਰਕ ਕਰਿਆ ਜਾਵੇ, ਇਸ ਸਮੇਂ ਉਹਨਾ ਨਾਲ si ਪਾਲ ਸਿੰਘ ਰੀਡਰ dsp ਸਾਹਿਬ, ਸਹਾਇਕ ਰੀਡਰ ਹਰਵਿੰਦਰ ਗਗੜਾ,ਚੌਕੀ ਇੰਚਾਰਜ ਲੋਪੋ ਪ੍ਰੀਤਮ ਸਿੰਘ,ਗੰਨਮੈਨ ਦਲਜਿਦਰ ਸਿੰਘ, ਗੰਨਮੈਨ ਜਗਦੀਪ ਸਿੰਘ, ਬੱਬੀ ਪੱਤੋ, ਸਹਾਇਕ ਰੀਡਰ ਹਰਪ੍ਰੀਤ ਸਿੰਘ ਹਾਜ਼ਰ ਸਨ ।