8.9 C
United Kingdom
Friday, May 2, 2025

More

    ਜ਼ਿਲ੍ਹਾ ਬਰਨਾਲਾ ਵਿਚ ਇਉਂ ਖੁੱਲ੍ਹਣਗੀਆਂ ਦੁਕਾਨਾਂ

    ਜ਼ਿਲ੍ਹਾ ਬਰਨਾਲਾ ਵਿਚ ਰੋਟੇਸ਼ਨਲ ਸਮਾਂ ਸਾਰਨੀ ਅਨੁਸਾਰ ਹੀ ਦੁਕਾਨਾਂ ਸਵੇਰੇ 7 ਤੋਂ 11 ਵਜੇ ਤੱਕ ਖੁੱਲ੍ਹਣਗੀਆਂ

    ਪਹਿਲਾਂ ਵਾਂਗ ਸ਼ਾਮ 5 ਵਜੇ ਤੱਕ ਜਾਰੀ ਰਹੇਗੀ ਜ਼ਰੂਰੀ ਵਸਤਾਂ ਦੀ ਹੋਮ ਡਿਲਿਵਰੀ

    ਬਰਨਾਲਾ ( ਰਾਜਿੰਦਰ ਵਰਮਾ )
    ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਦੀ ਹਦੂੂਦ ਅੰਦਰ ਦੁਕਾਨਾਂ ਖੋਲ੍ਹਣ ਸਬੰਧੀ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ।
    ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੈਜਿਸਟ੍ਰ੍ਰੇਟ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸ਼ਾਪਜ਼ ਅਤੇ ਐਸਟੇਬਲਿਸ਼ਮੈਂਟ ਐਕਟ ਅਧੀਨ ਆਉਂਦੀਆਂ ਸਾਰੀਆਂ ਦੁਕਾਨਾਂ (ਮਲਟੀ ਬਰਾਂਡ ਤੇ ਸਿੰਗਲ ਬਰਾਂਡ ਮਾਲਜ਼ ਨੂੰ ਛੱਡ ਕੇ ) 7 ਤੋਂ 11 ਵਜੇ ਤੱਕ ਖੁੱਲ੍ਹਣਗੀਆਂ, ਪਰ ਸ਼ਹਿਰੀ ਖੇਤਰਾਂ ਵਿਚ ਰੋਟੇਸ਼ਨਲ ਸਮਾਂ ਸਾਰਨੀ ਅਨੁਸਾਰ ਦੁਕਾਨਾਂ ਖੁੱਲ੍ਹਣਗੀਆਂ। ਉਨ੍ਹਾਂ ਦੱਸਿਆ ਕਿ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਜਿਹੜੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ, ਉਨ੍ਹਾਂ ਵਿਚ ਕੱਪੜੇ/ਫੈਬਰਿਕ ਦੁਕਾਨਾਂ ਤੇ ਸਬੰਧਤ ਅਸੈਸਰੀ, ਦਰਜੀਆਂ ਦੀਆਂ ਦੁਕਾਨਾਂ (ਟੇਲਰਿੰਗ), ਸਰਾਫਾਂ ਸਮੇਤ ਸਾਰੇ ਤਰ੍ਹਾਂ ਦੇ ਗਹਿਣਿਆਂ/ਅਸੈਸਰੀ ਨਾਲ ਸਬੰਧਤ ਦੁਕਾਨਾਂ, ਕਾਸਮੈਟਿਕਸ ਦੀਆਂ ਦੁਕਾਨਾਂ, ਬੱਚਿਆਂ ਦੇ ਕੱਪੜੇ ਤੇ ਉਤਪਾਦ, ਬੈਗਜ਼/ਲੱੱਗੇਜ ਆਦਿ ਘਰੇਲੂ ਉਪਕਰਨ (ਗੈਰ ਇਲੈਕਟ੍ਰੋਨਿਕ) ਕਰੌਕਰੀ, ਰਸੋਈ ਦੀਆਂ ਵਸਤਾਂ, ਘਰੇਲੂ ਉਪਕਰਨ, ਇਲੈਕਟ੍ਰੋਨਿਕ ਤੇ ਇਲੈਕਟ੍ਰੀਕਲ ਉਪਕਰਨ (ਸੇਲ ਤੇ ਰਿਪੇਅਰ) ਨਾਲ ਸਬੰਧਤ ਦੁਕਾਨਾਂ ਖੁੱਲ੍ਹ ਸਕਣਗੀਆਂ।

    ਸੋਮਵਾਰ ਅਤੇ ਵੀਰਵਾਰ ਨੂੰ ਮੋਬਾਈਲ ਅਤੇ ਮੋਬਾਈਲ ਰਿਪੇਅਰ ਦੁਕਾਨਾਂ, ਕੰਪਿਊਟਰ ਰਿਪੇਅਰ ਤੇ ਹਾਰਡਵੇਅਰ ਸ਼ਾਪਜ਼, ਬਿਲਡਿੰਗ ਤੇ ਉਸਾਰੀ ਉਪਕਰਨਾਂ ਸਬੰਧੀ ਸਟੋਰ ਜਿਵੇਂ ਪੇਂਟ, ਵੈਨਿਸ਼ਿੰਗ ਆਦਿ, ਕਾਰਪੇਂਟਰੀ ਉਪਰਕਰਨ, ਪਲਾਈਵੁਡ ਆਦਿ, ਗਲਾਸ ਤੇ ਮਿਰਰ, ਗਰਿੱਲ ਤੇ ਫੈਬਰੀਕੇਸ਼ਨ, ਸੀਮਿੰਟ ਤੇ ਮੋਰਟੋ ਆਦਿ ਦੀਆਂ ਦੁਕਾਨਾਂ ਖੁੱਲ੍ਹਣਗੀਆਂ।

    ਬੁੱਧਵਾਰ ਤੇ ਸ਼ਨਿਚਰਵਾਰ ਨੂੰ ਆਟੋਮੋਬਾਈਲਜ਼ ਦੀ ਵਿਕਰੀ ਤੇ ਸਪੇਅਰ ਪਾਰਟਸ, ਰਿਪੇਅਰ ਤੇ ਮੇਨਟੀਨੈਂਸ ਨਾਲ ਸਬੰਧਤ ਦੁਕਾਨਾਂ, ਰਿਪੇਅਰ ਅਤੇ ਮੇਂਟੀਨੈਂਸ ਨਾਲ ਸਬੰਧਤ ਦੁਕਾਨਾਂ, ਸਟੇਸ਼ਨਰੀ ਤੇ ਗਿਫਟ ਸ਼ਾਪ (ਆਰਟ ਐਂਡ ਕ੍ਰਾਫਟ ਚੀਜ਼ਾਂ ਤੇ ਕਿਤਾਬਾਂ), ਬੇਕਰੀ ਤੇ ਕਨਫੈਕਸ਼ਨਰੀ, ਮਠਿਆਈ ਦੀਆਂ ਦੁਕਾਨਾਂ ਤੇ ਡੇਅਰੀ ਉਤਪਾਦ ਤੇ ਮੀਟ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ।

    ਇਹ ਦੁੁਕਾਨਾਂ 7 ਤੋਂ 11 ਵਜੇ ਤੱਕ 50 ਫੀਸਦੀ ਸਟਾਫ ਨਾਲ ਖੁੱਲ੍ਹਗੀਆਂ। ਉਨ੍ਹਾਂ ਦੱਸਿਆ ਕਿ ਸਾਰੇ ਤਰ੍ਹਾਂ ਦੀਆਂ ਦੁਕਾਨਾਂ ਵਾਰੀ ਨਾਲ ਰੋਟੇੇਸ਼ਨਲ ਸਮਾਂ ਸਾਰਨੀ ਅਨੁਸਾਰ ਖੁੱਲ੍ਹਣਗੀਆਂ। ਉਨ੍ਹਾਂ ਕਿਹਾ ਕਿ ਦੁਕਾਨਦਾਰ ਕਰੋਨਾ ਵਾਇਰਸ ਤੋਂ ਬਚਾਅ ਲਈ ਲੋੜੀਂਦੇ ਇਹਤਿਆਤ ਵਰਤਣੇ ਜਿਵੇਂ ਮਾਸਕ, ਦਸਤਾਨੇ, ਸੈਨੇਟਾਈਜ਼ਰ ਦੀ ਵਰਤੋਂ, ਸਮਾਜਿਕ ਦੂਰੀ ਆਦਿ ਦਾ ਲਾਜ਼ਮੀ ਧਿਆਨ ਰੱਖਣਗੇ।

    ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਬਾਰੇ ਨਿਰਦੇਸ਼

    ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਕਰਿਆਣਾ/ਜਨਰਲ ਸਟੋਰ, ਕੈਮਿਸਟ, ਲੈਬ ਤੇ ਖੇਤੀਬਾੜੀ ਉਪਕਰਨਾਂ ਤੇ ਉਤਪਾਦਾਂ ਨਾਲ ਸਬੰਧਤ ਦੁਕਾਨਦਾਰ ਐਤਵਾਰ ਤੋਂ ਬਿਨਾਂ ਸਾਰੇ ਦਿਨ ਸਵੇਰੇ 7 ਵਜੇ ਤੋਂ 11 ਵਜੇ ਤੱਕ ਕਾਊਂਟਰ ਸੇਲ ਕਰ ਸਕਣਗੇ। ਇਸ ਤੋਂ ਇਲਾਵਾ ਪਾਸ ਵਾਲੇ ਦੁਕਾਨਦਾਰ ਸ਼ਾਮ 5 ਵਜੇ ਤੱਕ ਪਹਿਲਾਂ ਵਾਂਗ ਹੋਮ ਡਿਲਿਵਰੀ ਕਰ ਸਕਣਗੇ। ਇਹ ਦੁਕਾਨਾਂ ਐਤਵਾਰ ਨਹੀਂ ਖੁੱਲ੍ਹਣਗੀਆਂ। ਜ਼ਰੂਰੀ ਵਸਤਾਂ ਦੀ ਸਪਲਾਈ ਲਈ ਈ-ਕਾਮਰਸ ਸੇਵਾ ਵੀ ਜਾਰੀ ਰਹਿ ਸਕੇਗੀ। ਉਨ੍ਹਾਂ ਦੱਸਿਆ ਕਿ ਦੁੱਧ, ਸਬਜ਼ੀ, ਫਲਾਂ ਆਦਿ ਜ਼ਰੂਰੀ ਵਸਤਾਂ ਦੀ ਘਰ ਘਰ ਸਪਲਾਈ ਜਾਰੀ ਰਹੇਗੀ।

    ਕਿਹੜੀਆਂ ਦੁਕਾਨਾਂ/ਅਦਾਰੇ ਨਹੀਂ ਖੁੱਲ੍ਹ ਸਕਣਗੇ
    ਸ਼ਰਾਬ ਦੇ ਠੇਕੇ, ਤੰਬਾਕ ਦੀ ਵਿਕਰੀ, ਸੈਲੂਨ, ਹਜ਼ਾਮਤ ਦੀਆਂ ਦੁਕਾਨਾਂ, ਬਿਊਟੀ ਪਾਰਲਰ, ਸਾਰੇ ਵਿਦਿਅਕ, ਟਰੇਨਿੰਗ, ਕੋਚਿੰਗ ਇੰਸਟੀਚਿਊਟ, ਆਈਲੈਟਸ ਇੰਸਟੀਚਿਊਟ, ਹਾਸਪੀਟੈਲਿਟੀ ਸੇਵਾਵਾਂ, ਸਾਪਿੰਗ ਮਾਲਜ਼, ਸਾਰੇ ਸਿਨੇਮਾ ਹਾਲ, ਜਿੰਮ, ਸਪੋਰਟਸ ਕੰਪਲੈਕਸ, ਸਵਿੰਮਿੰਗ ਪੂਲ, ਐਂਟਰਟੇਨਮੈਂਟ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਰੈਸਟੋਰੈਂਟ, ਅਸੈਂਬਲੀ ਹਾਲ ਤੇ ਹੋਰ ਸਬੰਧਤ ਥਾਵਾਂ, ਸਾਰੇ ਤਰ੍ਹਾਂ ਦੇ ਸਮਾਜਿਕ, ਰਾਜਨੀਤਿਕ, ਖੇਡ, ਮਨੋਰੰਜਕ, ਵਿਦਿਅਕ, ਸੱਭਿਆਚਾਰਕ, ਧਾਰਮਿਕ ਸਮਾਗਮ ਤੇ ਹੋਰ ਇਕੱਠ, ਸਾਰੇ ਧਾਰਮਿਕ ਸਮਾਗਮਾਂ ’ਤੇ ਪਾਬੰਦੀ ਰਹੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!