ਟੋਰਾਂਟੋ (ਪਵਨ ਸਦਿਓੜਾ)
ਕੈਨੇਡਾ ਵਸਦੇ ਭਾਈਚਾਰੇ ਵਿੱਚ ਬਲਜਿੰਦਰ ਸੇਖਾ ਇੱਕ ਸਤਿਕਾਰਤ ਨਾਂ ਹੈ। ਉਹ ਸਮੇਂ ਸਮੇਂ ‘ਤੇ ਆਪਣੀਆਂ ਕਿਰਤਾਂ ਰਾਹੀਂ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕਰਦੇ ਰਹਿੰਦੇ ਹਨ। ਉਹ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹੋਏ ਹਨ। ਮਾਣ ਨਾਲ ਦੱਸਿਆ ਜਾ ਰਿਹਾ ਹੈ ਕਿ ਬਲਜਿੰਦਰ ਸੇਖਾ “ਪੰਜ ਦਰਿਆ” ਪਰਿਵਾਰ ਦੇ ਮੋਢੀ ਜੀਅ ਵਜੋਂ ਟੋਰਾਂਟੋ ਤੋਂ ਸੇਵਾਵਾਂ ਨਿਭਾ ਰਹੇ ਹਨ। ਅਦਾਰਾ “ਪੰਜ ਦਰਿਆ” ਦੀ ਸਮੁੱਚੀ ਟੀਮ ਉਹਨਾਂ ਦੇ ਇਸ ਉੱਦਮ ਦੀ ਵਧਾਈ ਭੇਜਦੀ ਹੈ ।
