ਲੰਡਨ (ਪੰਜ ਦਰਿਆ ਬਿਊਰੋ)


ਆਪਣੇ 100ਵੇਂ ਜਨਮਦਿਨ ਨੂੰ ਯਾਦਗਾਰੀ ਬਣਾਉਣ ਲਈ 99ਵੇਂ ਸਾਲਾ ਟੌਮ ਮੂਰ ਨੇ ਆਪਣੇ ਘਰ ਦੇ ਪਿਛਲੇ ਪਾਸੇ 25 ਮੀਟਰ ਲੰਮੇ ਟਰੈਕ ਨੂੰ 100 ਵਾਰ ਤੁਰ ਕੇ ਚੈਰਿਟੀ ਇਕੱਠੀ ਕਰਨ ਦੀ ਯੋਜਨਾ ਬਣਾਈ ਸੀ। ਉਸਨੇ ਆਪਣਾ ਟੀਚਾ ਸਿਰਫ £1000 ਹੀ ਮਿਥਿਆ ਸੀ, ਪਰ ਲੋਕਾਂ ਵੱਲੋਂ ਉਸਦੇ ਜਜ਼ਬੇ ਨੂੰ ਸਲਾਮ ਕਰਦਿਆਂ 30 ਮਿਲੀਅਨ ਪੌਂਡ ਉਸਦੀ ਝੋਲੀ ਪਾ ਦਿੱਤੇ। ਟੌਮ ਮੂਰ ਨੇ ਉਕਤ ਰਾਸ਼ੀ ਬਰਤਾਨੀਆ ਦੇ ਰਾਸ਼ਟਰੀ ਸਿਹਤ ਸੇਵਾਵਾਂ ਵਿਭਾਗ ਲਈ ਇਕੱਠੀ ਕੀਤੀ ਹੈ।
ਟੌਮ ਮੂਰ ਦੇ 100ਵੇਂ ਜਨਮਦਿਨ ‘ਤੇ ਉਸਨੂੰ ਰਾਇਲ ਏਅਰ ਫੋਰਸ ਵੱਲੋਂ ਹਵਾਈ ਜਹਾਜ਼ ਅਸਮਾਨ ਵਿੱਚ ਉਡਾ ਕੇ ਸਲਾਮ ਆਖੀ ਹੈ। ਟੌਮ ਮੂਰ ਦੇ ਸਨਮਾਨ ਵਜੋਂ ਜਹਾਜ਼ 64 ਮੀਲ ਦਾ ਪੈਂਡਾ ਉੱਡੇ। ਬਰਤਾਨਵੀ ਸੁਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਟੌਮ ਮੂਰ ਦੀ ਮਾਣਮੱਤੀ ਪ੍ਰਾਪਤੀ ਲਈ ਉਹਨਾਂ ਦੇ 100ਵੇਂ ਜਨਮਦਿਨ ‘ਤੇ ਇਹ ਹਵਾਈ ਪਰੇਡ ਜ਼ਰੂਰੀ ਸੀ।