ਲੰਡਨ (ਪੰਜ ਦਰਿਆ ਬਿਊਰੋ)
ਬਰਤਾਨੀਆ ਸਰਕਾਰ ਕੋਰੋਨਾਵਾਇਰਸ ਦੇ ਮਾਮਲੇ ਵਿੱਚ ਨਿਰੰਤਰ ਆਲੋਚਨਾ ਦੀ ਸ਼ਿਕਾਰ ਹੁੰਦੀ ਜਾ ਰਹੀ ਹੈ। ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਇੱਕ ਦਿਨ ਵਿੱਚ 1 ਲੱਖ ਲੋਕਾਂ ਦਾ ਟੈਸਟ ਕਰਨ ਦਾ ਟੀਚਾ ਹੈ। ਪਰ ਅਪ੍ਰੈਲ ਮਹੀਨਾ ਖਤਮ ਹੋਣ ਕਿਨਾਰੇ ਹੈ ਤੇ ਸਰਕਾਰ ਮਸਾਂ ਆਪਣੇ ਟੀਚੇ ਦੇ ਅੱਧ ‘ਚ ਹੀ ਪਹੁੰਚ ਸਕੀ ਹੈ। ਕੱਲ੍ਹ ਦੇ ਅੰਕੜੇ ਦੱਸਦੇ ਹਨ ਕਿ ਬੁੱਧਵਾਰ ਨੂੰ 52429 ਲੋਕਾਂ ਦੇ ਟੈਸਟ ਮੁਕੰਮਲ ਹੋ ਸਕੇ ਸਨ। ਸਰਕਾਰ ਨੇ ਇਸ ਮਾਮਲੇ ਵਿੱਚ ਆਪਣੀ ਢਿੱਲ ਨੂੰ ਸਵੀਕਾਰ ਕੀਤਾ ਹੈ।
