ਬਰਮਿੰਘਮ (ਪੰਜ ਦਰਿਆ ਬਿਊਰੋ)

ਇੱਕ ਪੁਲਿਸ ਕਰਮਚਾਰੀ ਉਸ ਵੇਲੇ ਫੜ੍ਹਿਆ ਗਿਆ, ਜਦੋਂ ਉਹ 15 ਸਾਲਾ ਲੜਕੇ ਦੇ ਲੱਤਾਂ ਮਾਰ ਰਿਹਾ ਸੀ। ਘਟਨਾ ਸੀ.ਸੀ.ਟੀ.ਵੀ. ਵਿੱਚ ਕੈਦ ਹੋਣ ਉਪਰੰਤ ਇਹ ਮਾਮਲਾ ਜ਼ੋਰ ਫੜ੍ਹ ਗਿਆ। ਕੁਝ ਸਮਾਂ ਪੁਲਿਸ ਕਰਮਚਾਰੀ ਉਸ ਲੜਕੇ ਨਾਲ ਸ਼ਾਂਤੀ ਨਾਲ ਗੱਲਬਾਤ ਕਰਦਾ ਦਿਖਾਈ ਦਿੰਦਾ ਹੈ, ਫਿਰ ਧਰਤੀ ‘ਤੇ ਸੁੱਟ ਕੇ ਠੁੱਡੇ ਮਾਰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਪੁਲਿਸ ਕਰਮਚਾਰੀ ਦਾ ਨਾਂ ਨਸ਼ਰ ਨਹੀਂ ਕੀਤਾ ਗਿਆ ਪਰ ਇੱਕ ਗਵਾਹ ਦਾ ਕਹਿਣਾ ਹੈ ਕਿ ਕਰਮਚਾਰੀ ਦੀ ਕਾਰਵਾਈ ਅਣਲੋੜੀਂਦੀ ਸੀ।
ਵੈਸਟ ਮਿਡਲੈਂਡਜ਼ ਪੁਲਿਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਰਮਚਾਰੀ ਨੂੰ ਮੁਅੱਤਲ ਨਹੀਂ ਕੀਤਾ, ਬਲਕਿ ਫਰੰਟਲਾਈਨ ਸੇਵਾਵਾਂ ਵਿੱਚੋਂ ਹਟਾ ਦਿੱਤਾ ਗਿਆ ਹੈ।