ਰਜਨੀ ਵਾਲੀਆ

ਮਾਂ ਬਿਨਾਂ ਨਾ ਜਿੰਦਗੀ ਚ ਐਸ਼ ਹੋਵੇ,
ਔਖੇ ਵਕਤ ਨੇ ਏਹ ਸਿਖਾ ਦਿੱਤਾ।
ਜੁੜੀ ਧੀ ਨਾਲ ਮਾਂ ਦੀ ਰੂਹ ਹੁੰਦੀ,
ਖਿੱਚ ਪੈਂਦੀ ਏ ਧੁਰੋਂ ਦਿਖਾ ਦਿੱਤਾ।
ਹੁੰਦਾ ਤੇਹ ਤੇ ਧੜਕਨ ਦਾ ਸੰਬੰਧ ਕੋਈ,
ਅਹਿਸਾਸ ਸਮੇਂ ਨੇ ਕਰਾ ਦਿੱਤਾ।
ਮਾਏ ਲੱਖਾਂ ਤਕਲੀਫਾਂ ਝੱਲ ਕੇ ਤੂੰ,
ਦੁੱਖ ਮੇਰਾ ਨੀਂ ਕਿਵੇਂ ਲੰਘਾ ਦਿੱਤਾ?
ਜਦੋਂ ਜਦੋਂ ਵੀ ਧੀ ‘ਤੇ ਦੁੱਖ ਆਏ,
ਹਾਏ! ਮਾਂ ਨੇ ਆਪਣਾ ਦੁੱਖ ਭੁਲਾ ਦਿੱਤਾ।
‘ਰਜਨੀ’ ਦੇਣ ਕਿਵੇਂ ਦੱਸ ਦੇਊ ਤੇਰਾ,
ਤੂੰ ਤਾਂ ਕਰਜ਼ ‘ਤੇ ਕਰਜ਼ਾ ਚੜ੍ਹਾ ਦਿੱਤਾ।
ਹੰਝੂ ਨੈਣਾਂ ਦੇ ਵਿੱਚ ਨਈਂ ਥਾਂ ਲੈਂਦੇ,
ਮੈਂ ਆਪਣਾ ਦੁੱਖ ਸਭਨਾਂ ਨੂੰ ਸੁਣਾ ਦਿੱਤਾ।