ਭੁੱਖਮਰੀ ਦਾ ਸਾਹਮਣਾ ਕਰ ਰਹੇ ਗੁਰੂ ਨਾਨਕ ਦੇ ਸਿੱਖਾਂ ਦੀ ਮੱਦਦ ਲਈ ਪੁੱਜੀ ਸਿੱਖ ਕੌਂਸਲ ਆਫ ਸਕਾਟਲੈਂਡ ਦੀ ਟੀਮ ।
ਸ਼੍ਰੋਮਣੀ ਕਮੇਟੀ ਮੱਦਦ ਲਈ ਆਪਣੀ ਸਰਗਰਮ ਭੂਮਿਕਾ ਨਿਭਾਏ -ਤਰਨਦੀਪ ਸਿੰਘ ਸੰਧਰ
ਲੁਧਿਆਣਾ

ਸੰਸਾਰ ਭਰ ਵਿੱਚ ਫੈਲੀ ਭਿਆਨਕ ਮਹਾਮਾਰੀ ਕਰੋਨਾ ਸਦਕਾ ਦੇਸ਼ ਅੰਦਰ ਚਲ ਰਹੇ ਲੰਬੇ ਲਾਕਡਾਊਨ ਕਾਰਨ ਮੱਧ ਪ੍ਰਦੇਸ਼ ਦੇ ਪੱਛੜੇ ਇਲਾਕਿਆਂ ਵਿੱਚ ਵੱਸਦੇ ਗਰੀਬ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਭੁੱਖਮਰੀ ਦਾ ਸ਼ਿਕਾਰ ਹੋਣ ਦੀਆਂ ਮੀਡੀਆ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਰਿਪੋਰਟਾਂ ਨੂੰ ਮੁੱਖ ਰੱਖਦਿਆਂ ਮਨੁੱਖੀ ਭਲਾਈ ਕਾਰਜਾਂ ਨੂੰ ਸਮਰਪਿਤ ਸੰਸਥਾ ਸਿੱਖ ਕੌਸਲ ਆਫ ਸਕਾਟਲੈਂਡ ਦੇ ਇੰਡੀਆ ਚੈਪਟਰ ਦੀ ਟੀਮ ਦੇ ਪ੍ਰਮੁੱਖ ਸ. ਤਰਨਦੀਪ ਸਿੰਘ ਸੰਧਰ ਦੀ ਅਗਵਾਈ ਹੇਠ ਸੰਸਥਾ ਦੇ ਵੰਲਟੀਅਰਾ ਵੱਲੋਂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਗੁਰੂ ਨਾਨਕ ਦੇ ਸਿੱਖਾਂ ( ਸਿਕਲੀਗਰ ਤੇ ਵਣਜਾਰੇ ) ਨੂੰ ਤੁਰੰਤ ਰਾਹਤ ਸਮੱਗਰੀ ਅਤੇ ਸੁੱਕਾ ਰਾਸ਼ਨ ਵੰਡਣ ਦੀ ਸੇਵਾ ਆਰੰਭ ਕਰ ਦਿੱਤੀ ਗਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਮੀਡੀਆ ਸਲਾਹਕਾਰ ਸ. ਰਣਜੀਤ ਸਿੰਘ ਖਾਲਸਾ ਨੇ ਪ੍ਰੈਸ ਨੂੰ ਵਿਸ਼ੇਸ਼ ਤੋਰ ਤੇ ਜਾਣਕਾਰੀ ਦਿੰਦਿਆਂ ਹੋਇਆ ਕੀਤਾ।ਉਹਨਾਂ ਨੇ ਦੱਸਿਆ ਕਿ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਇੰਡੀਆ ਚੈਪਟਰ ਦੇ ਪ੍ਰਮੁੱਖ ਸ.ਤਰਨਦੀਪ ਸਿੰਘ ਸੰਧਰ, ਰਾਹਤ ਵੰਡ ਯੂਨੀਟ ਦੇ ਇੰਨਚਾਰਜ ਸ.ਸਨਜੀਵਨ ਸਿੰਘ ਦੀ ਦੇਖ ਰੇਖ ਹੇਠ ਆਰੰਭ ਹੋਏ ਸੇਵਾ ਕਾਰਜਾਂ ਦੀ ਲੜੀ ਤਹਿਤ ਸੰਸਥਾ ਦੇ ਵੰਲਟੀਅਰਾਂ ਵੱਲੋਂ ਸੇਫ ਇੰਟਰਨੈਸ਼ਨਲ ਕੇਨੈਡਾ ਦੇ ਸਾਂਝੇ ਸਹਿਯੋਗ ਨਾਲ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਬੁਰਹਾਨਪੁਰ ਦੀ ਤਹਿਸੀਲ ਦੇ ਪਿੰਡ ਪਾਚੋਰੀ ,ਜ਼ਿਲ੍ਹਾ ਖਰਗੋਨ ਦੀ ਤਹਿਸੀਲ ਦੇ ਪਿੰਡ ਕਾਰਖੇੜ ,ਪਿੰਡ ਸਿੰਗਨੂਰ ,ਤਹਿਸੀਲ ਬੜਵਾਹ ਦੇ ਪਿੰਡ ਆਸ਼ਾਧਾਮ ਵਿਖੇ ਗੁਰਬੱਤ ਭਰੀ ਜਿੰਦਗੀ ਬਸ਼ਰ ਕਰ ਰਹੇ 250 ਦੇ ਕਰੀਬ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਪ੍ਰੀਵਾਰਾਂ ਨੂੰ ਪਹਿਲ ਦੇ ਆਧਾਰ ਤੇ ਸੁੱਕਾ ਰਾਸ਼ਨ ਵੰਡਿਆ ਹੈ ਅਤੇ ਸੰਗਤਾਂ ਦੇ ਸਹਿਯੋਗ ਨਾਲ ਹਲਾਤ ਠੀਕ ਹੋਣ ਤੱਕ ਉਕਤ ਸੇਵਾ ਮੁਹਿੰਮ ਨਿਸ਼ਕਾਮ ਰੂਪ ਵਿੱਚ ਜਾਰੀ ਰਹੇਗੀ । ਇਸ ਦੌਰਾਨ ਸ.ਖਾਲਸਾ ਨੇ ਇਹ ਵੀ ਦੱਸਿਆ ਕਿ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਪ੍ਰਮੁੱਖ ਸ. ਤਰਨਦੀਪ ਸਿੰਘ ਸੰਧਰ ਵੱਲੋਂ ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਮੱਧ ਪ੍ਰਦੇਸ਼ ਵਿੱਚ ਵੱਸ ਰਹੇ ਗਰੀਬ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੀ ਤੁਰੰਤ ਮੱਦਦ ਕਰਨ ਲਈ ਆਪਣੀ ਸਰਗਰਮ ਭੂਮਿਕਾ ਨਿਭਾਏ, ਕਿਉ ਕਿ ਉਕਤ ਸੇਵਾ ਕਾਰਜ ਬਹੁਤ ਵੱਡਾ ਹੈ ।ਉਨ੍ਹਾਂ ਨੇ ਸ਼ਪੱਸ਼ਟ ਰੂਪ ਵਿੱਚ ਕਿਹਾ ਕਿ ਸਾਡੀ ਸੰਸਥਾ ਨੇ ਹਮੇਸ਼ਾ ਹੀ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੀ ਭਲਾਈ ਲਈ ਚਲ ਰਹੇ ਵੱਖ ਵੱਖ ਕਾਰਜਾਂ ਨੂੰ ਨਪੇਰੇ ਚਾੜ੍ਹਨ ਵਿੱਚ ਸ਼੍ਰੋਮਣੀ ਕਮੇਟੀ ਦਾ ਡੱਟ ਕੇ ਸਾਥ ਦਿੱਤਾ ਹੈ।



ਇਸ ਲਈ ਸ਼੍ਰੋਮਣੀ ਕਮੇਟੀ ਨੂੰ ਵੀ ਆਪਣੀ ਵੱਡੀ ਜਿੰਮੇਵਾਰੀ ਨਿਭਾਉਦਿਆ ਸਾਡੇ ਨਾਲ ਸਹਿਯੋਗ ਤੇ ਮੱਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਸ. ਸੰਧਰ ਨੇ ਸਮੁੱਚੇ ਸਿੱਖ ਭਾਈਚਾਰੇ ਖਾਸ ਕਰਕੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਸਿੱਖ ਕੌਂਸਲ ਆਫ ਸਕਾਟਲੈਂਡ ਵੱਲੋਂ ਆਰੰਭੇ ਗਏ ਸੇਵਾ ਕਾਰਜਾਂ ਵਿੱਚ ਉਹ ਆਪਣੀ ਕਿਰਤ ਕਮਾਈ ਵਿਚੋਂ ਕੁੱਝ ਰਾਸ਼ੀ ਦਸਵੰਧ ਦੇ ਤੋਰ ਤੇ ਗੁਰੂ ਨਾਨਕ ਦੇ ਗਰੀਬ ਸਿੱਖਾਂ ਦੀ ਮੱਦਦ ਕਰਨ ਲਈ ਜਰੂਰ ਭੇਜਣ ਤਾਂ ਕਿ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਿੱਚ ਫ਼ਖਰ ਮਹਿਸੂਸ ਕਰਨ ਵਾਲੇ ਸਿਕਲੀਗਰ ਤੇ ਵਣਜਾਰਿਆ ਦੀ ਸੱਚੇ ਦਿਲੋਂ ਮੱਦਦ ਕੀਤੀ ਜਾ ਸਕੇ।