ਲੰਡਨ (ਪੰਜ ਦਰਿਆ ਬਿਊਰੋ, ਮਨਦੀਪ ਖੁਰਮੀ ਹਿੰਮਤਪੁਰਾ )
“ਗਾਇਕ ਬਾਦਲ ਤਲਵਣ ਦਾ ਆਉਣ ਵਾਲਾ ਗੀਤ ਯਾਰੀਆਂ ਹਰ ਕਿਸੇ ਦੀ ਪਸੰਦ ਬਣੇਗਾ। ਬਾਦਲ ਬਹੁਤ ਹੀ ਮਿਹਨਤੀ ਗਾਇਕ ਹੈ ਤੇ ਉਸਦੀ ਗਾਇਕੀ ਦਾ ਨਿਖਾਰ ਸ੍ਰੋਤਿਆਂ ਨੂੰ ਜ਼ਰੂਰ ਮਹਿਸੂਸ ਹੋਵੇਗਾ। ਮੈਂ ਸਾਰੀ ਟੀਮ ਨੂੰ ਅਗੇਤੀ ਮੁਬਾਰਕਬਾਦ ਪੇਸ਼ ਕਰਦਾ ਹਾਂ।”, ਉਕਤ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਗੀਤਕਾਰ ਕੁਲਦੀਪ ਮੱਲ੍ਹੀ ਨੇ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ “ਯਾਰੀਆਂ” ਗੀਤ ਨੂੰ ਲਿਖਿਆ ਵੀ ਬਾਦਲ ਤਲਵਣ ਨੇ ਖੁਦ ਹੀ ਹੈ। ਸੰਗੀਤ ਦੀਪ ਜੰਡੂ ਨੇ ਤਿਆਰ ਕੀਤਾ ਹੈ ਤੇ ਫਿਲਮਾਂਕਣ ਸਿਮਰ ਪਾਂਗਲੀ ਦਾ ਹੈ।