6.9 C
United Kingdom
Saturday, March 7, 2026

More

    ਬੱਸ ਇੱਕ ਬੁਰਕ ( ਮਿੰਨੀ ਕਹਾਣੀ)

    ਪ੍ਰਭਜੀਤ ਸਿੰਘ “ਰਸੂਲਪੁਰ ”  
    ਇੱਕ ਲਾਲਚੀ, ਕਮੀਨੇ  ਅਤੇ ਜ਼ਹਿਰੀਲੇ ਨਾਗਰਾਜ ਨੇ ਆਪਣੇ ਟੁਕੜਬੋਚ ਤਨਖਾਹਦਾਰ  ਸਪੋਲੀਆਂ  ਨੂੰ  ਬੁਲਾਇਆ | ਉਸ ਨੇ ਕਿਹਾ ,”  ਮੈਨੂੰ ਵਧੀਆ ਵਧੀਆ ਸਲਾਹਾਂ ਦਿਓ ਕਿ ਮੈਂ ਆਪਣੇ ਰਾਜ-ਭਾਗ  ਨੂੰ ਇਸ ਤੋਂ ਵੀ ਹਜ਼ਾਰ ਗੁਣਾ ਵੱਡਾ ਕਿਵੇਂ ਕਰਾਂ ? ਸਭ ਰਾਜਾਂ ਤੋਂ ਹਰ ਚੰਗੀ ਚੀਜ਼ ਖੋਹ ਕੇ ਖਾਣ ਦਾ  ਪੂਰਾ ਪੂਰਾ  ਮਜ਼ਾ ਕਿਵੇਂ   ਲਵਾਂ   ?  ਆਪਣੀ  ਹਰ ਕਮੀਨੀ ਤੇ ਗਿਰੀ ਹੋਈ ਹਰ ਘਟੀਆ ਸਲਾਹ ਦੀ ਲੋੜ  ਪਈ ਸਮਝੀ ਜਾਣ ਤੇ ਬੇਈਮਾਨ  ਸਲਾਹਕਾਰ ਕਮੇਟੀ  ਨੇ  ਇੱਕ ਸੂਤਰੀ ਸੁਝਾਅ ਦਿੱਤਾ  ਜੋ ਨਾਗਰਾਜ ਦੇ ਵੀ ਕਦੇ ਦਿਮਾਗ ਚ ਵੀ ਨੀ ਸੀ ਆਇਆ। ” ਸਾਡੇ  ਰੱਬ ਰੂਪ  ਨਾਗਰਾਜ ਜੀ ,ਤੁਹਾਡਾ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦਾ ਕੀ ਕੰਮ ਕਿ ਉਹ ਸਾਰਾ ਦਿਨ ਤੁਹਾਨੂੰ ਬੁਲਾ ਕੇ ਦੇਸ਼ ਦੇ ਬਾਰੇ ਈ ਕੰਮ ਕਰੀ ਜਾਵੇ ?  ਇਸ ਲਈ  ਵਿਗਿਆਨੀਆਂ ਕੋਲੋਂ ਆਧੁਨਿਕ ਮੈਡੀਕਲ ਤਕਨੀਕਾਂ ਦਾ ਫਾਇਦਾ ਲਿਆ ਜਾਵੇ| ਇਸ ਤੇ ਤੁਰੰਤ ਕਾਰਵਾਈ ਸ਼ੁਰੂ ਹੋ ਗਈ |ਦੇਸ਼ ਦੇ ਸਾਰੇ ਖਰਚੇ ਰੋਕ ਕੇ ਇੱਕ ਉਚ ਪਧਰੀ ਤਕਨੀਕਾਂ ਯੁਕਤ ਵਿਸ਼ਵ ਪੱਧਰੀ ਪਰਯੋਗਸ਼ਾਲਾ ਬਣਾਈ  ਗਈ ਅਤੇ ਉਸ ਵਿਚ ਲੂਣ ਹਰਾਮੀ ਅਤੇ ਜ਼ੀਰੋ ਪ੍ਰਤੀਸ਼ਤਇਨਸਾਨੀਅਤ  ਦਾ  ਮਾਦਾ ਰਖਣ ਵਾਲਾ ਵਿਕਾਊ ਸਰਜੀਅਨ  ਮੰਗਵਾ ਕੇ   ਇਸ ਦੇ ਮੁਖੀ ਵਜੋਂ ਤਾਇਨਾਤ ਕੀਤਾ ਗਿਆ | ਇਸ ਮਾਹਿਰ  ਡਾਕਟਰ ਨੇ ਨਾਗਰਾਜ ਨੂੰ ਆਪਣੇ ਰਾਜ ਦਾ ਮਜ਼ਾ ਲੈਣਯੋਗ ਬਣਾਉਣਾ ਸੀ |  ਇੱਕ ਹਜ਼ਾਰ ਖਰਬ ਡਾਲਰ ਦੀ ਲਾਗਤ ਨਾਲ ਬਣੀ ਲੈਬ ਵਿਚ ਡਾਕਟਰ ਨੇ ਮਸ਼ੀਨ ਵਿਚ ਪਏ ਨਾਗਰਾਜ ਤੋਂ ਪੁੱਛਿਆ, ਅੰਧੇਰ ਨਗਰੀ ਕੇ ਕਾਲੇ ਨਾਗ ਸਮਰਾਟ ,”ਕਯਾ ਸੇਵਾ ਹਾਜ਼ਰ ਕਰੂੰ ? ” ਯਾਰ ਮੇਰਾ  ਡੰਗ ਓਨਾ ਕਾਮਯਾਬ ਨਹੀ ,ਜਿੰਨਾ ਮੇਰਾ ਜੀਅ ਚਾਹੁੰਦਾ ਏ …..! ਇਹ ਵੱਡਾ ਵੀ ਹੋਵੇ ਤੇ ਜ਼ਹਿਰੀਲਾ ਵੀ “| ਡਾਕਟਰ ਨੇ ਅਜਿਹੀ ਜ਼ਹਿਰ ਬਣਾਈ ਜਿਸਦੇ ਇੱਕ ਬੂਿੰਦ ਨਾਲ ਸਾਰੀ   ਕਰੋੜਾਂ ਲੋਕ ਮਰ ਜਾਣ ਅਤੇ  ਫਿਰ ਪੁੱਛਿਆ ,”ਸਰ ,ਹੁਣ ਸਰਜਰੀ ਕਰਨੀ ਹੈ , ਡੰਗ ਵਾਸਤੇ ਤੁਹਾਡਾ ਮੂੰਹ  ਕਿੰਨਾ  ਕੁ ਵੱਡਾ  ਬਣਾਵਾਂ..? ਬੱਸ , …. ਅਜੇ ਤਾਂ ..ਛੋਟਾ  ਜਿਹਾ  ਹੀ ਬਣਾਇਓ, ਜਣੀ ਐਡਾ ਕੁ…… ਬਈ…… ਸਾਰੀ ਧਰਤੀ ਅਤੇ ਅਸਮਾਨ ਇੱਕ ਬੁਰਕ ਵਿੱਚ ਹੀ ਆ  ਜਾਣ…..| 


     ਪ੍ਰਭਜੀਤ ਸਿੰਘ “ਰਸੂਲਪੁਰ ”   9878023768

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!