ਟੋਰਾਟੋ (ਪਵਨ ਸਦਿਓੜਾ)
ਕਰੋਨਾ ਵਾਈਰਸ ਤੋ ਤੰਦਰੁਸਤ ਹੋਈ ਕਨੇਡਾ ਦੀ ਪਾਰਲੀਮੈਂਟ ਸੈਕਟਰੀ ਤੇ ਬਰੈਪਟਨ ਪੱਛਮੀ ਤੋ ਮੈਬਰ ਪਾਰਲੀਮੈਟ ਕਮਲ ਖੈਰਾ ਵੱਲੋਂ ਅੱਜ ਡਾਕਟਰਾਂ ਤੇ ਫਰੰਟਲਾਈਨ ਵਰਕਰਾਂ ਨੂੰ ਸਮਰਪਿਤ ਮਿਊਜਿਕ ਵਿਡਿਓ ਦਾ ਪੋਸਟਰ ਰਿਲੀਜ ਕੀਤਾ ਉਹਨਾ ਕਿਹਾ ਕਿ ਹੁਣ ਦੁਨੀਆ ਭਰ ਵਿੱਚ ਕਰੋਨਾਵਾਈਰਸ ਕਾਰਨ ਅਸ਼ਾਂਤੀ ਦਾ ਮਾਹੌਲ ਫੈਲਿਆ ਹੋਇਆ ਹੈ । ਸਾਰੀ ਦੁਨੀਆਂ ਦਾ ਧਿਆਨ ਡਾਕਟਰਾਂ ਤੇ ਵਿਗਿਆਨੀਆਂ ਵੱਲ ਲੱਗਾ ਹੋਇਆ ਹੈ । ਇਸ ਮੌਕੇ ਫਰੰਟਲਾਈਨ ਵਰਕਰਾਂ ਦਾ ਪ੍ਰਮੁੱਖ ਯੋਗਦਾਨ ਹੈ । ਜੋ ਦਿਨ ਰਾਤ ਇਸ ਬਿਮਾਰੀ ਤੋ ਬਚਾਅ ਲਈ ਦਿਨ ਰਾਤ ਇੱਕ ਕਰ ਰਹੇ ਹਨ । ਇਸ ਮੋਕੇ ਹਰ ਵਾਰ ਦੀ ਤਰਾਂ ਉਹਨਾ ਦੇ ਹਲਕੇ ਦੇ ਨਾਗਰਿਕ ਕਨੇਡੀਅਨ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਵੱਲੋਂ ਨਿਵੇਕਲਾ ਮਿਊਜਕ ਵਿਡੀਓ “ “ਨੇਚਰਜ ਕੱਲਰ “ ਰੰਗ ਨਿਆਰੇ ਕੁਦਰਤ ਦੇ “ ਦਾ ਪੋਸਟਰ ਉਹਨਾ ਵਲੋ ਰਿਲੀਜ ਕੀਤਾ ਗਿਆ ਹੈ । ਜਿਸ ਦੇ ਬੋਲ ਬਲਜਿੰਦਰ ਸੇਖਾ ਨੇ ਲਿਖੇ ਤੇ ਗਾਏ ਹਨ । ਸੰਗੀਤ ਰਣਜੀਤ ਸਿੰਘ ਗਿੱਲ ,ਵਿਡੀਓ ਗੁਰਲਵਲੀਨ ਗਿੱਲ ਤੇ ਨਿਰਲੇਪ ਗਿੱਲ ਡਾਲਾ ਨੇ ਤਿਆਰ ਕੀਤਾ ਹੈ । ਪੱਗੜੀ ਕੋਚ ਨਾਜ਼ਰ ਸਿੰਘ ਤੇ ਹਾਰਪ ਗਰੇਵਾਲ ,ਰਘਬੀਰ ਕਾਹਲੋ ,ਇੰਦਰਜੀਤ ਮੁੱਲਾਪਰੁ ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੈ । ਬਾਬਾ ਜੀ ਇੰਟਰਪ੍ਰਾਈਜਜ ਕਨੇਡਾ ਤੇ ਸ਼ਾਰੰਗ ਸਟੂਡੀਓ ਦੀ ਪੇਸ਼ਕਸ਼ ਇਸ ਵਾਲੰਟੀਅਰ ਸੇਵਾ ਨੂੰ ਬੁੱਧੀਜੀਵੀ ਵਰਗ ਵੱਲੋਂ ਭਰਪੂਰ ਪਸੰਦ ਕੀਤਾ ਗਿਆ ਹੈ । ਇਸ ਵੀਡਿਓ ਵਿੱਚ ਜਿੱਥੇ ਡਾਕਟਰਾਂ ,ਨਰਸਾਂ ,ਵਿਗਿਆਨ ਦਾ ਮਾਨਵਤਾ ਨੂੰ ਬਚਾਉਣ ਲਈ ਧੰਨਵਾਦ ਕੀਤਾ ਗਿਆ ਹੈ | ਉੱਥੇ ਇਸ ਔਖੇ ਸਮੇ ਤੇ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਤੇ ਸਿੱਖ ਕੌਮ ਵੱਲੋਂ ਹੁਣ ਬਿਪਤਾ ਸਮੇ ਲਾਏ ਗਏ ਦੁਨੀਆਂ ਭਰ ਵਿੱਚ ਲੰਗਰ ਦੀ ਮਹਾਨ ਪ੍ਰਥਾ ਨੂੰ ਸਿਜਦਾ ਕੀਤਾ ਗਿਆ ਹੈ ।ਇਸ ਵਿੱਚ ਸਤਿਨਾਮ ਵਾਹਿਗੁਰੂ ਸ਼ਿਮਰਨ ਸੁਣਕੇ ਮਨ ਨੂੰ ਸਾਂਤੀ ਮਿਲਦੀ ਹੈ । ਸਾਰੇ ਦਰਸ਼ਕਾਂ ਸ੍ਰੋਤਿਆਂ ਵੱਲੋਂ ਇਸ ਨਿਵੇਕਲੀ ਕੋਸ਼ਿਸ਼ ਨੂੰ ਪਸੰਦ ਕੀਤਾ ਗਿਆ ।ਉਹਨਾ ਨੇ ਕਿਹਾ ਕਿ ਉਮੀਦ ਹੈ ਕਿ ਜਲਦ ਹੀ ਸਾਰੀ ਦੁਨੀਆਂ ਉਹਨਾ ਵਾਂਗ ਤੰਦਰੁਸਤ ਤੇ ਆਮ ਵਰਗੀ ਜ਼ਿੰਦਗੀ ਜੀਵੇਗੀ।ਬੀਬੀ ਖੈਰਾ ਨੇ ਬਲਜਿੰਦਰ ਸੇਖਾ ਤੇ ਰਣਜੀਤ ਸਿੰਘ ਗਿੱਲ ਤੇ ਟੀਮ ਦੀ ਇਸ ਗੀਤ ਤੇ ਸੰਗੀਤ ਦੀ ਪ੍ਰਸੰਸਾ ਕੀਤੀ ।