14.2 C
United Kingdom
Sunday, June 1, 2025

More

    ਲਾਕਡਾਊਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਹੋਈ ਟੇਸਾਇਡ ਵਿੱਚ ਗਿਰਫ਼ਤਾਰੀ

    ਪਰਥ (ਸਤਿੰਦਰ ਸਿੰਘ ਸਿੱਧੂ )


    ਟੇਸਾਇਡ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਸ਼ੁਕਰਵਾਰ ਤੱਕ ਸਮਾਜਿਕ ਦੂਰੀ ਅਤੇ ਲੋਕਡਾਊਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ 8 ਲੋਕਾਂ ਨੂੰ ਪੁਲਿਸ ਵਲੋਂ ਗਿਰਫ਼ਤਾਰ ਕੀਤਾ ਗਿਆ ਹੈ ਅਤੇ 69 ਹੋਰ ਲੋਕਾਂ ਨੂੰ ਇਸ ਖੇਤਰ ਵਿੱਚ ਜੁਰਮਾਨੇ ਦੇ ਨੋਟਿਸ ਜਾਰੀ ਕੀਤੇ ਗਏ ਹਨ।
    ਟੇਸਾਇਡ ਦੇ ਡਿਵੀਜ਼ਨਲ ਕਮਾਂਡਰ ਸੀ ਏਸ ਐਂਡ੍ਰਿਊ ਟੋਡ ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕ ਸਮਾਜਕ ਦੂਰੀਆਂ ਲਈ ਸਹਿਯੋਗ ਕਰ ਰਹੇ ਹਨ ਅਤੇ ਲੋਕਾਂ ਨੂੰ ਇਹ ਸਲਾਹ ਦਿਤੀ ਹੈ ਕਿ ਉਹ ਇੰਨਾ ਨਿਯਮਾਂ ਦੀ ਉਲੰਗਣਾ ਨਾ ਕਰਨ। ਉਨ੍ਹਾ ਨੇ ਇਹ ਵੀ ਕਿਹਾ ਕਿ ਟੇਸਾਇਡ ਵਿੱਚ ਲੋਕਾਂ ਦਾ ਹੁੰਗਾਰਾ ਉੱਤਮ ਰਿਹਾ ਹੈ ਅਤੇ ਬਹੁਗਿਣਤੀ ਪੁਲਿਸ ਦੀ ਸਲਾਹ ਨੂੰ ਮੰਨਦੇ ਹਨ ਅਤੇ ਸਿਰਫ ਬਹੁਤ ਘੱਟ ਮੌਕਿਆਂ ਤੇ ਅਧਿਕਾਰੀਆਂ ਨੂੰ ਚੇਤਾਵਨੀ ਜਾਰੀ ਕਰਨੀ ਪੈਂਦੀ ਹੈ ਜਾਂ ਲਾਗੂ ਕਰਨ ਦੀ ਕਾਰਵਾਈ ਕਰਨੀ ਪੈਂਦੀ ਹੈ ।
    ਪੁਲਿਸ ਸਕਾਟਲੈਂਡ ਦੇ ਅਧਿਕਾਰੀ ਲੋੜੀਂਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਲੋਕਾਂ ਨੂੰ ਸਮਝਾਉਣ, ਸਿਖਿਅਤ ਕਰਨ ਅਤੇ ਉਤਸ਼ਾਹਤ ਕਰਨ ਲਈ ਸਖਤ ਮਿਹਨਤ ਕਰਦੇ ਰਹਿਣਗੇ । ਇਨਫੋਰਸਮੈਂਟ ਐਕਸ਼ਨ ਦੀ ਵਰਤੋਂ ਇਕ ਆਖਰੀ ਸਾਧਨ ਵਜੋਂ ਕੀਤੀ ਜਾਏਗੀ ਅਤੇ ਸਿਰਫ ਉਥੇ ਜਿਥੇ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਵਾਰ ਵਾਰ ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਵਿਚ ਅਸਫਲ ਰਹਿੰਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!