3.1 C
United Kingdom
Sunday, March 8, 2026

More

    ਗ਼ਜ਼ਲ

    ਮਨਦੀਪ ਕੌਰ ਭੰਮਰਾ
    ਜ਼ਖ਼ਮ ਗਹਿਰੇ ਦੇ ਗਿਆ ਉਸਨੂੰ ਦੋਸਤ ਬਣ ਕੇ,
    ਦਰਦ ਅਜਿਹੇ ਦੇ ਗਿਆ ਉਸਨੂੰ ਦੋਸਤ ਬਣ ਕੇ।

    ਕਤਲ ਨੇ ਕੀਤੇ ਸਭ ਇੱਕਦਮ ਅਹਿਸਾਸ ਉਸਨੇ,
    ਬਦਲ ਹੀ ਗਿਆ ਸਾਮ੍ਹਣੇ ਉਸਦੇ ਦੋਸਤ ਬਣ ਕੇ।

    ਅਰਥ ਹੀ ਬਦਲ ਦਿੱਤੇ ਦੋਸਤੀ ਦੇ ਉਸ ਸ਼ਖਸ ਨੇ,
    ਕਸਮ ਖਾ ਗਿਆ ਦੋਸਤੀ ਦੀ ਝੂਠੀ ਦੋਸਤ ਬਣ ਕੇ।

    ਪਰਤ ਮਨ ਦੀ ਹਰ ਫਰੋਲਦਾ ਸੀ ਉਹ ਮੇਰੇ ਨਾਲ਼,
    ਮੁਕਰ ਹੀ ਗਿਆ ਹਰ ਸਾਂਝ ਤੋਂ ਉਹ ਦੋਸਤ ਬਣ ਕੇ।

    ਜ਼ਰਬ ਹੀ ਆ ਗਈ ਹੈ ਸਾਡੇ ਬਾਰੀਕ ਮਨੋ-ਮਨੀ,
    ਮਰ੍ਹਮ ਕੋਈ ਹੋਰ ਹੀ ਨਵਾਂ ਬਣੇਗਾ ਦੋਸਤ ਬਣ ਕੇ।

    ਕਲਮ ਫੜ ਪਰਵਾਹ ਨਾ ਕਰ ਕਿਸੇ ਹੋਰ ਗੱਲ ਦੀ,
    ਬਖਸ਼ ਦਿੱਤੀ ਖੁਦਾ ਨੇ ਤੈਨੂੰ ਐ ਤੇਰਾ ਦੋਸਤ ਬਣ ਕੇ।

    ਤਰਸ ਦਿਲਾਂ ਵਿੱਚ ਨਾ ਹੁੰਦਾ ਕੁੱਝ ਅਜਿਹੇ ਲੋਕਾਂ ਦੇ,
    ਪੱਥਰਦਿਲੇ ਹੁੰਦੇ ਲੋਕ ਦਿੰਦੇ ਜੋ ਧੋਖਾ ਦੋਸਤ ਬਣ ਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!