4.4 C
United Kingdom
Sunday, March 8, 2026

More

    ਪਿੰਡ ਸੈਦੋਕੇ ਦੇ ਦੇਸ਼ ਵਿਦੇਸ਼ ਵਸੇ ਨੌਜਵਾਨਾਂ ਨੇ ਬਣਾਇਆ ਜ਼ੁੰਡਲੀ ਲਾਣਾ NRI ਪਰਿਵਾਰ

    ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)

    ਪਿੰਡ ਸੈਦੋਕੇ ਦੇ ਦੇਸ਼ ਵਿਦੇਸ਼ ਵਿੱਚ ਰਹਿ ਰਹੇ ਸਮਾਜ ਸੇਵੀ ਨੌਜਵਾਨਾਂ ਨੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਅਤੇ ਸਮਾਜ ਸੇਵੀ ਕਾਰਜਾਂ ਲਈ ਜੁੰਡਲੀ ਲਾਣਾ ਐਨਆਰਆਈ ਪਰਿਵਾਰ ਸੰਸਥਾ ਦਾ ਗਠਨ ਕੀਤਾ ਹੈ।
      ਕਲੱਬ ਦੀ ਆਨਲਾਈਨ  ਚੋਣ ਵਿੱਚ ਰਛਪਾਲ ਸਿੰਘ ਪਾਲਾ ਕਨੇਡਾ ਸਰਪ੍ਰਸਤ, ਇੰਦਰਜੀਤ ਸਿੰਘ ਯੂਐਸਏ ਪ੍ਰਧਾਨ, ਲਾਲਜੀਤ ਸਿੰਘ ਭੋਲਾ ਕਨੇਡਾ ਨੂੰ ਖਜਾਨਚੀ ਬਣਾਇਆ ਗਿਆ। ਡਾ. ਈਸ਼ਰ ਸਿੰਘ ਕਨੇਡਾ ਨੇ ਦੱਸਿਆ ਕਿ ਬਲਵਿੰਦਰ ਸਿੰਘ ਕਨੇਡਾ, ਅਮਰਜੀਤ ਸਿੰਘ ਮਨੀਲਾ, ਗੁਰਪ੍ਰੀਤ ਸਿੰਘ ਗੁੱਗੀ ਕਨੇਡਾ, ਗਗਨਦੀਪ ਸਿੰਘ ਯੂਐਸਏ, ਜਗਸੀਰ ਸਿੰਘ ਸੀਰਾ ਆਸਟਰੇਲੀਆ, ਦਵਿੰਦਰ ਸਿੰਘ ਕਨੇਡਾ, ਸਤਨਾਮ ਸਿੰਘ ਕਨੇਡਾ, ਮੱਖਣ ਸਿੰਘ ਮਿਸਤਰੀ ਇੰਡੋਨੇਸੀਆ, ਕਰਮਦੀਪ ਸਿੰਘ ਸੀਪਾ ਕਨੇਡਾ, ਗਗਨ ਨਿਊਜੀਲੈਂਡ ਤੇ ਈਸ਼ਰ ਸਿੰਘ ਕਨੇਡਾ ਸਰਗਰਮ ਮੈਂਬਰ ਲਏ ਗਏ ਹਨ। ਰਛਪਾਲ ਸਿੰਘ ਪਾਲਾ ਕਨੇਡਾ ਤੇ ਇੰਦਰਜੀਤ ਸਿੰਘ ਯੂਐਸਏ ਨੇ ਦੱਸਿਆ ਕਿ ਅਸੀਂ ਆਪਣੀ ਕਿਰਤ ਕਮਾਈ ਚੋਂ  ਹਰ ਮਹੀਂਨੇ ਦਸਵੰਦ ਦੇ ਰੂਪ ਵਿੱਚ ਪੈਸੇ ਪਿੰਡ ਤੇ ਇਲਾਕੇ ਲਈ ਲਗਾਉਣ ਦਾ ਫ਼ੈਸਲਾ ਕੀਤਾ ਹੈ।ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਸਿਹਤ, ਸਿਖਿਆ, ਵਾਤਾਵਰਣ, ਪਾਣੀ ਸੰਭਾਲ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!