ਹਾਗਕਾਂਗ (ਜੱਸੀ ਤੁਗਲਵਾਲਾ)

?ਚੌਥੇ ਦਿਨ ਵੀ ਕੋਈ ਕਰੋਨਾ ਵਾਇਰਸ ਦਾ ਨਵਾਂ ਕੇਸ ਨਹੀਂ ਆਇਆ ।
ਹੁਣ ਤੱਕ ਹਾਂਗਕਾਂਗ ਵਿੱਚ ਕਰੋਨਾ ਵਾਇਰਸ ਦੇ ਕੁੱਲ 1038 ਮਰੀਜ਼ ਪ੍ਰਭਾਵਿਤ ਹੋਏ ਜਿਨ੍ਹਾਂ ਵਿੱਚੋਂ ਹੁਣ ਤੱਕ ਕੱਲ੍ਹ ਚਾਰ ਮੌਤਾਂ ਹੋਈਆਂ। 830 ਮਰੀਜ਼ ਠੀਕ ਹੋ ਕੇ ਘਰਾਂ ਵਿੱਚ ਵਾਪਸ ਆ ਚੁੱਕੇ ਹਨ ਅਤੇ 204 ਮਰੀਜ਼ ਵੱਖ ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ। ਹਾਂਗਕਾਂਗ ਵਿੱਚ ਬਿਨਾਂ ਕਰਫਿਊ ਦੇ ਸਥਿਤੀ ਕਾਬੂ ਵਿੱਚ ਰਹੀ ਹੈ ਕਿਉਂਕਿ ਲੋਕ ਸਰਕਾਰ ਦੇ ਹੁਕਮਾਂ ਦਾ ਪਾਲਣ ਕਰਦੇ ਹਨ। ਰੇਸਰੋਰੈਂਟਾਂ ਵਿੱਚ ਵੀ ਦੂਰੀ ਬਣਾ ਕੇ ਬੈਠਣ ਦੇ ਹੁਕਮ ਹਨ ਅਤੇ ਚਾਰ ਤੋਂ ਵੱਧ ਇਕੱਠੇ ਬੈਠ ਨਹੀਂ ਸਕਦੇ। ਸਭ ਤੋਂ ਜ਼ਿਆਦਾ ਵਧੀਆ ਗੱਲ ਇਹ ਹੈ ਕਿ ਪਿਛਲੇ ਚਾਰ ਦਿਨਾਂ ਵਿੱਚ ਕੋਈ ਨਵਾਂ ਕਰੋਨਾ ਵਾਇਰਸ ਦਾ ਮਰੀਜ਼ ਸਾਹਮਣੇ ਨਹੀਂ ਆਇਆ। ਪਰ ਲੋਕ ਫਿਰ ਵੀ ਸਾਵਧਾਨੀ ਵਰਤ ਰਹੇ ਹਨ।