ਅਮਨ ਉੱਪਲ ਬੱਸੀਆਂ
ਵਿਰਸਾ ਅਸਲ ਲਈ, ਸੰਭਾਲ ਮੇਰੇ ਪਿੰਡ ਦਾ,
ਮੇਰੇ ਪਿੱਛੋ ਰੱਖਿਓ, ਖਿਆਲ ਮੇਰੇ ਪਿੰਡ ਦਾ।

ਪਾਥੀਆਂ ਤੇ ਛਿਟੀਆਂ ਦੀ ਧੂੰਈ ਬਾਲਿਓ
ਸੁੱਕਾ ਹੀ ਨਾ ਲੰਘਜੇ ਸਿਆਲ ਮੇਰੇ ਪਿੰਡ ਦਾ।
ਸੋਹਣੇ ਦਰਵਾਜਿਆਂ ਨੂੰ, ਰੋਗਨ ਕਰਾ ਲਿਓ
ਆਖਰ ਹੈ ਟੌਹਰ ਦਾ ਸਵਾਲ ਮੇਰੇ ਪਿੰਡ ਦਾ।
ਏਕੇ ਵਿੱਚ ਰੱਖੀ ਸਾਰਾ ਪਿੰਡ ਦਾਤਿਆ
ਭਾਈਚਾਰਾ ਰੱਖੀ ਤੂੰ ਬਹਾਲ ਮੇਰੇ ਪਿੰਡ ਦਾ।
ਦੇਖੀ ਕਿਤੇ ਫਿੱਕਾ ਨਾਂ, ਵਿਰਾਸਤ ਦਾ ਥੰਮ ਜੇ
ਕਾਇਮ ਰੱਖੀ ਮਾਲਕਾ ਹਰ ਹਾਲ ਮੇਰੇ ਪਿੰਡ ਦਾ।
ਮਾੜੀਆਂ ਮੁਸੀਬਤਾਂ ਤੇ ਨਜਰੋ ਬਚਾ ਲਿਓ
ਦਾਤਾ ਹੱਥ ਰੱਖ ਟਾਲ ਲਵੀ ਕਾਲ ਮੇਰੇ ਪਿੰਡ ਦਾ।
ਦੁਨੀਆਂ ਦੇ ਜੇਹੜੇ ਕੋਨੇ “ਅਮਨਾ” ਨਿਵਾਸ ਕਰੇ
ਬਣ ਪਰਛਾਵਾਂ ਚੱਲੇ, ਨਾਲ ਨਾਲ ਮੇਰੇ ਪਿੰਡ ਦਾ।