?ਬੱਧਨੀਂ ਕਲਾਂ ’ਚ ਲੱਗੇ ਬੋਰੀਆਂ ਦੇ ਅੰਬਾਰ
?ਆੜਤੀਆਂ ਨੂੰ ਨਹੀਂ ਹੋਈ ਪ੍ਰਚੇਜ ਦੀ ਅਦਾਇਗੀ
?ਕਿਸਾਨ ਹੋਣ ਲੱਗੇ ਤਲਖ਼
ਨਿਹਾਲ ਸਿੰਘ ਵਾਲਾ, 28 ਅਪਰੈਲ (ਰੌਂਂਤਾ)

ਇੱਕ ਪਾਸੇ ਸਰਕਾਰ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਭੀੜ ਭੜੱਕਾ ਰੋਕਣ ਲਈ ਪ੍ਰਬੰਧ ਕੀਤੇ ਹੋਏ ਹਨ। ਕਣਕ ਨੂੰ ਤੀਜੇ ਦਿਨ ਚੁੱਕਣ ਦੇ ਵਾਅਦੇ ਕੀਤੇ ਹੋਏ ਹਨ ਪਰ ਬੱਧਨੀਂ ਕਲਾਂ ਅਨਾਜ ਮੰਡੀ ਵਿੱਚ ਲਿਫ਼ਟਿੰਗ ਨਾ ਹੋਣ ਕਰਕੇ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਜਿਸ ਕਾਰਨ ਆੜਤੀਆਂ,ਲੇਬਰ ਤੇ ਕਿਸਾਨਾਂ ਨੂੰ ਡਾਹਢੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸਰਕਾਰ ਵੱਲੋਂ ਖਰੀਦੀ ਕਣਕ ਤੇ ਹਫ਼ਤਾ ਬੀਤਣ ਤੇ ਵੀ ਅਦਾਇਗੀ ਨਾ ਹੋਣ ਤੇ ਆੜਤੀਏ ਪ੍ਰੇਸ਼ਾਨ ਹਨ। ਜਿਸ ਕਾਰਨ ਆੜਤੀਏ ਤੇ ਕਿਸਾਨ ਦੇ ਸੰਬੰਧ ਤਲਖ਼ੀ ਵਿੱਚ ਆ ਰਹੇ ਹਨ।
ਮੰਡੀ ਬੱਧਨੀਂ ਕਲਾਂ ਵਿੱਚ ਕਿਸਾਨਾਂ ਆੜਤੀਆਂ ਲੇਬਰ ਨੇ ਦਸਿਆ ਮੰਡੀ ਵਿੱਚ ਬੋਰੀਆਂ ਦੇ ਅੰਬਾਰ ਲੱਗਣ ਕਾਰਨ ਹੋਰ ਕਣਕ ਲਾਹੁਣ ਵਿੱਚ ਪ੍ਰੇਸ਼ਾਨੀ ਆ ਰਹੀ ਹੈ । ਉਧਰ ਮਾਰਕਿਟ ਕਮੇਟੀ ਵੱਲੋਂ ਬੋਰੀਆਂ ਚੁਕਵਾਉਣ ਲਈ ਕਿਸਾਨਾਂ ਦੇ ਪਾਸ ਵੀ ਰੋਕੇ ਗਏ। ਪਰ ਫ਼ਿਰ ਵੀ ਕਿ ਬੋਰੀਆਂ ਦੇ ਢੇਰ ਉਵੇਂ ਬਰਕਰਾਰ ਹਨ ਉਹਨਾਂ ਕਣਕ ਦੀ ਲਿਫ਼ਟਿੰਗ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਤਾਂ ਜੋ ਖਰਾਬ ਮੌਸਮ ਕਾਰਨ ਕਣਕ ਸਮੇਂ ਸਿਰ ਵੇਚੀ ਜਾ ਸਕੇ।
ਕਣਕ ਦੀ ਪਹਿਲੀ ਪ੍ਰਚੇਜ 19 ਅਪਰੈਲ ਨੂੰ ਹੋਣ ਤੋਂ ਬਾਅਦ ਹਜੇ ਤੱਕ ਸਰਕਾਰ ਨੇ ਆੜਤੀਆਂ ਨੂੰ ਪੈਸਿਆਂ ਦੀ ਅਦਾਇਗੀ ਨਹੀਂ ਦਿੱਤੀ ਜਿਸ ਕਾਰਨ ਕਿਸਾਨ ਆੜਤੀਆਂ ਤੋਂ ਪੈਸੇ ਮੰਗਦਾ ਹੈ ਆੜਤੀਆਂ ਦੇ ਲਾਰਿਆਂ ਜਾਂ ਥੋੜੇ ਥੋੜੇ ਕਰਕੇ ਪੇਸੈ ਦੇਣ ਕਾਰਨ ਕਿਸਾਨ ਤੇ ਆੜਤੀਆ ਸਬੰਧ ਤਲਖ਼ ਹੋ ਰਹੇ ਹਨ। ਆੜਤੀਆਂ ਮਨੋਜ ਭੱਲਾ ਨੇ ਕਿਹਾ ਕਿ ਆੜਤੀਆਂ ਅਦਾਇਗੀ ਨਾ ਹੋਣ ਕਾਰਨ ਆਪਣੇ ਪੱਲਿਓਂ ਕਿਸਾਨ ਦਾ ਡੰਗਾ ਸਾਰ ਰਿਹਾ ਹੈ ਪਰ ਉਸਦੀਆਂ ਲੋੜਾਂ ਜਿਅਦਾ ਹੋਣ ਕਾਰਨ ਤਲਖ ਸੰਭਾਵਿਤ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਲਿਫ਼ਟਿੰਗ, ਅਦਾਇਗੀ ਦੇ ਆਪਣੇ ਵਾਅਦਿਆਂ ਤੇ ਫ਼ੁੱਲ ਚੜ੍ਹਾਵੇ।