ਗਲਾਸਗੋ/ ਲੰਡਨ(ਮਨਦੀਪ ਖੁਰਮੀ)

ਬਰਤਾਨੀਆ ਦੇ ਕਪਤਾਨ ਟੌਮ ਮੂਰ ਨੂੰ 30 ਅਪੈ੍ਲ ਨੂੰ ਉਸ ਦੇ 100 ਵੇਂ ਜਨਮਦਿਨ ਦੇ ਮੌਕੇ ‘ਤੇ ਮਿਲਟਰੀ ਫਲਾਈ ਓਵਰ ਨਾਲ ਸਨਮਾਨਿਤ ਕੀਤਾ ਜਾਏਗਾ, ਜੋ ਕਿ ਉਸ ਦੁਆਰਾ ਚੈਰੀਟਿਜ ਨਾਲ ਮਿਲ ਕੇ ਕੋਰੋਨਾ ਵਾਇਰਸ ਨਾਲ ਲੜਨ ਲਈ ਇਕੱਠੀ ਕੀਤੀ ਰਾਸੀ ਦੇ ਸੰਦਰਭ ਵਿੱਚ ਹੈ।ਕਪਤਾਨ ਟੌਮ 20 ਸਾਲ ਦੀ ਉਮਰ ਵਿਚ ਦੂਸਰੇ ਵਿਸ਼ਵ ਯੁੱਧ ਵਿਚ ਲੜਨ ਲਈ ਫੌਜ ਵਿਚ ਭਰਤੀ ਹੋਇਆ ਸੀ। ਟੌਮ ਨੇ 100 ਸਾਲ ਦੇ ਹੋਣ ਤੋਂ ਪਹਿਲਾਂ ਐਨ ਐਨ ਐਸ ਐਸ ਚੈਰਿਟੀਜ਼ ਨਾਲ ਮਿਲ ਕੇ ਸਿਰਫ 1000 ਪੌਂਡ ਇਕੱਠੇ ਕਰਨ ਦੀ ਯੋਜਨਾ ਬਣਾਈ ਸੀ ਪਰ ਉਸਦੀ ਮੁਹਿੰਮ ਨੂੰ ਮੀਡੀਆ ਨੇ ਲੋਕਾਂ ਤੱਕ ਪਹੁੰਚਾਇਆ, ਜਿਸ ਨਾਲ ਉਸ ਨੇ ਲੱਖਾਂ ਪੌਂਡ ਇਕੱਠੇ ਕੀਤੇ । ਉਸਨੇ ਲਗਭਗ £29,150,921 ਰਾਸੀ ਇਕੱਠੀ ਕੀਤੀ ਹੈ ਤੇ ਰਕਮ ਸਿਹਤ ਸੰਭਾਲ ਕਰਮਚਾਰੀਆਂ ਦੀ ਤੰਦਰੁਸਤੀ ਦੇ ਸਰੋਤਾਂ ‘ਤੇ ਖਰਚ ਕੀਤੀ ਜਾ ਰਹੀ ਹੈ, ਜਿਵੇਂ ਕਿ ਸਲਾਹ-ਮਸ਼ਵਰਾ, ਦੇਖਭਾਲ ਪੈਕੇਜ ਆਦਿ। ਅਜੇ ਇਹ ਪਤਾ ਨਹੀਂ ਹੈ ਕਿ ਫਲਾਈ ਓਵਰ ਵਿਚ ਕਿਹੜਾ ਹਵਾਈ ਜਹਾਜ਼ ਸ਼ਾਮਲ ਹੋਵੇਗਾ, ਪਰੰਤੂ ਇਹ ਉਮੀਦ ਕੀਤੀ ਜਾਂਦੀ ਹੈ ਕਿ ਬੈਸਟਫੋਰਡਸ਼ਾਇਰ ਦੇ ਮਾਰਸਟਨ ਮੋਰੇਨਟ ਵਿਚ ਕਪਤਾਨ ਟੌਮ ਦੇ ਘਰ ਉੱਪਰੋਂ ਜਾਏਗਾ।