ਕਰ ਲਓ ਘਿਓ ਨੂੰ ਭਾਂਡਾ- ਫੇਸ ਬੁੱਕ ਰਾਹੀਂ ਹੋਇਆ ਖ਼ੁਲਾਸਾ; ਮਾਮਲਾ ਕੁੱਬੇ ਦੀ ਲਡ਼ਕੀ ਵਲੋਂ ਬਣਾਏ ਜਾ ਰਹੇ ਮਾਸਕਾਂ ਦਾ
ਹੰਡਿਆਇਆ, (ਲਿਆਕਤ ਅਲੀ ,ਕਰਨ ਬਾਵਾ)


ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਸਮਾਜ ਸੇਵੀ ਸੰਸਥਾਵਾਂ ਅਤੇ ਐਨ.ਆਰ. ਆਈਆਂ ਵਲੋਂ ਇਸ ਮਹਾਂਮਾਰੀ ਤੋਂ ਛੁਟਕਾਰਾ ਦਿਵਾਉਣ ਲਈ ਲੋਡ਼ਵੰਦਾਂ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਉਥੇ ਹੀ ਪੰਜਾਬ ਦੇ ਇੱਕ ਯੂ. ਟਿਊਬ ਚੈਨਲ ਵਾਲੇ ਵਲੋਂ ਕਿਸੇ ਅਣਜਾਨ
ਵਿਅਕਤੀ ਮਾਸਕ ਬਣਾਉਣ ਵਾਲੀ ਲਡ਼ਕੀ ਦਾ ਆਪਣੇ ਆਪ ਨੂੰ ਭਰਾ ਸਿੱਧ ਕਰਕੇ ਯੂ.ਐਸ.ਏ. ਦੇ ਕਿਸੇ ਵਿਅਕਤੀ ਵਲੋਂ ਆਪਣੇ ਖ਼ਾਤੇ ਵਿਚ 100 ਡਾਲਰ ਪਵਾ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ।
ਇੱਥੇ ਜ਼ਿਕਰਯੋਗ ਹੈ ਕਿ ਬਰਨਾਲਾ ਜ਼ਿਲ•ੇ ਦੇ ਕਸਬਾ ਧਨੌਲਾ ਨਜ਼ਦੀਕ ਪੈਂਦੇ ਪਿੰਡ ਕੁੱਬੇ ਦੀ ਇੱਕ ਮਨਜੀਤ ਕੌਰ ਨਾਮਕ ਲਡ਼ਕੀ ਵਲੋਂ ਕੇਂਦਰ ਸਰਕਾਰ ਦੁਆਰਾ ਖੁਲਵਾਏ ਗਏ ‘ਜਨ ਧੰਨ’ ਯੋਜਨਾਂ ਖ਼ਾਤੇ ਵਿਚ 500ਰੁਪਏ ਆਏ ਸਨ। ਇਹਨਾਂ ਰੁਪਇਆਂ ਦਾ ਇਸਨੇ ਕੱਪਡ਼ਾ ਲੈ ਕੇ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਮਾਸਕ ਤਿਆਰ ਕਰਨੇ ਆਰੰਭ ਕਰਕੇ ਇਲਾਕੇ ਅੰਦਰ ਵੰਡ ਦਿੱਤੇ ਇਸ ਮੁਹਿੰਮ ਨੂੰ ਜ਼ਿਲ•ਾ ਪ੍ਰਸਾਸ਼ਨ ਅਤੇ ਮੀਡੀਆ ਵਲੋਂ ਕਾਫ਼ੀ ਹੁੰਗਾਰਾ ਦਿੱਤਾ ਗਿਆ। ਪਰ ਕੁੱਝ ਕਥਿਤ ਅਖੌਤੀ ਮੀਡੀਆ (ਯੂ. ਟਿਊਬ) ਚੈਨਲ ਚਲਾਉਣ ਵਾਲੇ ਇੱਕ ਗੁਰਬਿੰਦਰ ਸਿੰਘ ਨਾਮਕ ਲਡ਼ਕੇ ਵਲੋਂ ਇਸ ਲਡ਼ਕੀ ਦਾ ਭਰਾ ਦੱਸਕੇ ਆਪਣੇ ਖਾਤੇ ਵਿਚ ਅਮਿਤ ਕੁਮਾਰ ਯੂ.ਐਸ.ਏ. ਵਲੋਂ 100 ਦੇ ਕਰੀਬ ਡਾਲਰ ਜਮ•ਾਂ ਕਰਵਾ ਲਏ। ਇਸ ਗੱਲ ਦੀ ਭਿਣਕ ਮਨਜੀਤ ਕੌਰ ਨੂੰ ਫੇਸਬੁੱਕ ਜ਼ਰੀਏ ਮਿਲੀ ਤਾਂ ਮਨਜੀਤ ਕੌਰ ਦੇ ਹੋਸ਼ ਹੀ ਉਡ ਗਏ। ਮਨਜੀਤ ਕੌਰ ਦਾ ਇਰਾਦਾ ਫਿਰ ਵੀ ਵੇਖੋ ਕਿੰਨਾ ਵੱਡਾ ਹੈ, ਇਸਨੇ ਅਜੇ ਤੱਕ ਕੋਈ ਕਾਰਵਾਈ ਨਾ ਕਰਨ ਦੀ ਗੱਲ ਆਖ਼ਦਿਆਂ ਦੇਸ਼ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਅਤੇ ਪੰਜਾਬ ਦੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾ ਵਲੋਂ ਕੋਈ ਸਹਾਇਤਾ ਰਾਸ਼ੀ ਭੇਜਣੀ ਹੈ ਤਾਂ ਉਹ ਇਸ ਨਾਲ ਸਿੱਧਾ ਸੰਪਰਕ ਕਰਕੇ ਆਪਣੀ ਸਹਾਇਤਾ ਨੂੰ ਲੋਡ਼ਵੰਦਾਂ ਦੇ ਹਵਾਲੇ ਕਰ ਸਕਦੇ
ਹਨ ਨਾ ਕਿ ਕਿਸੇ ਜਾਅਲੀ ਬਣ ਰਹੇ ਭੈਣ ਭਰਾ ਅਤੇ ਰਿਸ਼ਤੇਦਾਰ ਦੇ ਖ਼ਾਤੇ ਵਿਚ ਰਾਸ਼ੀ ਜਮਾਂ ਕਰਾਉਣ ਨੂੰ ਤਰਜੀਹ ਦੇਣ।