
ਅੱਜ ਵਿਸ਼ਵ ਭਰ ਦੇ ਉਹਨਾਂ ਕਾਮਿਆਂ ਨੂੰ ਯਾਦ ਕਰਨ ਦਾ ਦਿਨ ਹੈ ਜੋ ਆਪਣੇ ਕੰਮ ਸਥਾਨਾਂ ‘ਤੇ ਜਾਨਾਂ ਕੁਰਬਾਨ ਕਰ ਗਏ, ਜ਼ਖਮੀ ਹੋ ਗਏ, ਜਾਂ ਜ਼ਿੰਦਗੀ ਭਰ ਲਈ ਨਕਾਰਾ ਹੋ ਗਏ। 28 ਅਪ੍ਰੈਲ ਨੂੰ ਹਰ ਸਾਲ ਵਿਸ਼ਵ ਭਰ ਵਿੱਚ ਉਹਨਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਬਰਤਾਨੀਆ ਵਿੱਚ ਅੱਜ ਸਵੇਰੇ 11 ਵਜੇ 1 ਮਿੰਟ ਦਾ ਮੌਨ ਧਾਰਿਆ ਜਾਵੇਗਾ। ਇਹ ਮੌਨ ਜਿੱਥੇ ਵਿਸ਼ਵ ਭਰ ਦੇ ਕਾਮਿਆਂ ਨੂੰ ਸਲਾਮ ਹੋਵੇਗਾ, ਉੱਥੇ ਜਾਨਾਂ ਵਾਰ ਗਏ ਬਰਤਾਨਵੀ ਸਿਹਤ ਕਾਮਿਆਂ ਨੂੰ ਸ਼ਰਧਾਂਜਲੀ ਵੀ ਹੋਵੇਗਾ।
‘ਪੰਜ ਦਰਿਆ’ ਆਪ ਜੀ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਜਿੱਥੇ ਵੀ ਹੋ, 1ਮਿੰਟ ਦਾ ਮੌਨ ਧਾਰ ਕੇ ਵਿਸ਼ਵ ਭਰ ਦੇ ਕਾਮਿਆਂ ਨੂੰ ਸਲਾਮ ਜ਼ਰੂਰ ਆਖੋ।