ਪ੍ਰਭਜੋਤ ਕੌਰ ਔਲ਼ਖ ਵੜੈਚ

ਓਸ ਮੇਰੇ ਖੁਆਬਾਂ ਚ ਰੰਗ ਭਰਿਆ,
ਤੇ ਸਤਰੰਗੀ ਪੀਂਘ ਜਿਹਾ ਕਰਿਆ।
ਮੈਨੂੰ ਅੱਧੀ ਅਧੂਰੀ ਨੂੰ
ਅਸਮਾਨਾਂ ‘ਤੇ ਜਾ ਧਰਿਆ।
ਅੱਖ ਬਚਾ ਤਕਦੀਰਾਂ ਤੋਂ ,
ਮੇਰੀ ਹਥੇਲੀ ਨੂੰ ਓਸ ਫੜਿਆ।
ਲਕੀਰਾਂ ਮੁੜ ਓਸ ਉੱਕਰੀਆਂ ,
ਤੇ ਆਪਣਾ ਨਾਂ ਉਨ੍ਹਾਂ ‘ਚ ਭਰਿਆ।
ਸਫਰ ਵਿੱਚ ਮੈਂ ਇੱਕਲੀ ਸਾਂ,
ਤੇ ਚਾਰੋ ਪਾਸੇ ਹਨ੍ਹੇਰਾ ਸੀ।
ਓਸ ਮੇਰੇ ਰਾਹ ਰੁਸ਼ਨਾ ਦਿੱਤੇ,
ਟਿਮਕਦਾ ਜੁਗਨੂੰ ਇਕ ਧਰਿਆ।
ਮੈਂ ਖ਼ੁਦ ਹੈਰਾਨ ਹਾਂ ਕਿਵੇਂ,
ਬਦਲ ਦਿੱਤਾ ਓਸ ਮੇਰੀ ਕਿਸਮਤ ਨੂੰ?
ਕਿ ਬਾਤ ਜੋ ਵੀ ਮੈਂ ਪਾਈ,
ਹੁੰਗਾਰਾ ਓਸ ਬੇਝਿਜਕ ਭਰਿਆ।