ਲੰਡਨ
ਬਰਤਾਨੀਆ ਨੇ ਰਾਸ਼ਟਰੀ ਸਿਹਤ ਸੇਵਾ ਨਾਲ ਜੁੜੇ ਕਰਮਚਾਰੀਆਂ ਦੇ ਪਰਿਵਾਰਾਂ ਦੇ ਲਈ 60,000 ਪੌਂਡ ਦੀ ਨਵੀਂ ਬੀਮਾ ਯੋਜਨਾ ਪੇਸ਼ ਕੀਤੀ। ਕੋਰੋਨਾ ਵਾਇਰਸ ਸੰਕਟ ਨਾਲ ਨਿਪਟਣ ਸਮੇਂ ਆਪਣੀ ਜਾਨ ਗੁਆਉਣ ਵਾਲੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਦੇਸ਼ ਵਿਚ ਕੋਰੋਨਾ ਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਤੀ 21,000 ਦੇ ਪਾਰ ਜਾ ਚੁੱਕੀ ਹੈ।
