14.1 C
United Kingdom
Sunday, April 20, 2025

More

    ਇਟਲੀ ਨੂੰ ਪਿਆਰ ਕਰਦੇ ਹੋ ਤਾਂ ਕੋਵਿਡ-19 ਦੇ ਨਿਯਮਾਂ ਦੀ ਕਰੋ ਪਾਲਣਾ:-ਪ੍ਰਧਾਨ ਮੰਤਰੀ ਜੁਸੇਪੇ ਕੌਂਤੇ

    *ਮਾਸਕ ਦੀ ਕੀਮਤ 50 ਸੈਂਟ ਮਹਿੰਗਾ ਵੇਚਣ ਵਾਲੇ ਨੂੰ ਹੋਵੇਗਾ ਜੁਰਮਾਨਾ 

    ਰੋਮ (ਕੈਂਥ)

    ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਐਤਵਾਰ ਰਾਤ ਇਕ ਵਿਸੇਸ ਪ੍ਰੈੱਸ ਮੀਟਿੰਗ ਦੌਰਾਨ ਦੇਸ਼ ਵਾਸੀਆਂ ਨੂੰ ਕਿਹਾ ਕਿ ਇਟਲੀ ਵਿਚ ਕੋਵਿਡ-19 ਦੇ ਚਲਦਿਆ ਜੋ ਤਾਲਾਬੰਦੀ ਕੀਤੀ ਸੀ ਉਸ ਵਿਚ 4 ਮਈ ਤੋ  ਢਿੱਲ ਕੀਤੀ ਜਾ ਰਹੀ ਹੈ ਪਰ ਕੋਵਿਡ-19 ਤਹਿਤ ਬਣੇ ਨਿਯਮ ( ਮਾਸਕ ਪਹਿਨ ਕੇ ਰੱਖਣਾ ਅਤੇ ਦੂਜਿਆਂ ਤੋਂ ਇਕ ਮੀਟਰ ਦੀ ਦੂਰੀ )ਅਜਿਹਾ ਕਾਨੂੰਨ ਲਾਗੂ ਰਹਿਣਗੇ। ਪ੍ਰਧਾਨ ਮੰਤਰੀ ਇਟਲੀ ਜੁਸੇਪੇ ਕੌਂਤੇ ਨੇ ਸਭ ਤੋ ਪਹਿਲਾ ਇਟਲੀ ਦੀ ਆਵਾਮ ਦਾ ਧੰਨਵਾਦ ਕਰਦਿਆ ਕਿਹਾ ਕਿ ਤੁਸੀ ਬਹੁਤ ਹੀ ਸਬਰ ਅਤੇ ਤਾਕਤ ਨਾਲ ਸਾਥ ਦਿੱਤਾ ਜਿਸ ਨੂੰ ਦੇਖਦਿਆਂ  ਉਹਨਾਂ ਇਟਲੀ ਵਿਚ ਲੱਗੀ ਤਾਲਾਬੰਦੀ ਨੂੰ ਸੁਖਾਲਾ ਕਰਨ ਲਈ 4 ਮਈ ਤੋ ਸੁਰੂ ਕਰਨ  ਜਾ ਰਹੇ ਹੈ ਨਵੀ ਦੂਜੀ ਲਹਿਰ ।ਜਿਸ ਵਿਚ ਆਪਣੀ ਸਟੇਟ ਵਿਚ ਰਹਿੰਦਿਆ ਹੋਇਆ ਆਪਣੇ ਰਿਸਤੇਦਾਰ ਨੂੰ ਮਿਲਣ ,ਮ੍ਰਿਤਕਾ ਦੇ ਭੋਗ ਤੇ ,ਗੈਸ ਨਾਲ ਸਬੰਧਤ ,ਪੀਣ ਵਾਲੇ ਡਿਰੰਕਸ ,ਕਪੜੇ ਨਾਲ ਸਬੰਧਤ,ਚਮੜਾ ਉਦਯੋਗ ਤੋ ਇਲਾਵਾ ਹੋਰ ਬਹੁਤ ਸਾਰੀਆ ਫੈਕਟਰੀਆਂ ਖੁਲਣ ਜਾ ਰਹੀਆ ਹਨ। ਇਟਲੀ ਦੇ ਸਾਰੇ ਖਿਡਾਰੀ ਖੇਡ ਮੈਦਾਨ ਵਿਚ ਪ੍ਰੈਕਟਸ ਕਰ ਸਕਦੇ। ਇਨਾ ਤੋ ਇਲਾਵਾ ਸਮੁੰਦਰੀ ਜਹਾਜ਼ ਅਤੇ ਹਵਾਈ ਸੇਵਾ ਵੀ ਸੁਰੂ ਹੋਣ ਜਾ ਰਹੀ ਹੈ ਪਰ ਅੰਤਰਰਾਸਟਰੀ ਸੇਵਾ ਉਸ ਦੇਸ ਦੇ ਕਾਨੂੰਨ ਤੇ ਨਿਰਭਰ ਹੋਵੇਗੀ ਜਿਨਾ ਨੇ ਕੋਵਿਡ-19 ਦੇ ਚਲਦਿਆ ਆਪਣੇ ਦੇਸ ਨੂੰ ਲਾਕ ਡਾਊਨ ਕੀਤਾ ਹੈ।ਸਰਕਾਰ ਵਲੋ ਇਟਲੀ ਵਿਚ ਵਿਕਣ ਵਾਲੇ ਆਮ ਮਾਸਕ ਦਾ ਰੇਟ 50 ਸੈਂਟ (ਪੈਸੇ)ਤੈਅ ਕੀਤਾ ਗਿਆ ਹੈ ਜਿਆਦਾ  ਵਸੂਲੀ ਕਰਨ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਇਟਲੀ ਦੇ ਸਕੂਲ ਸਤੰਬਰ ਵਿਚ ਹੀ ਖੋਲੇ ਜਾਣਗੇ ਤਦ ਤਕ ਬੱਚਿਆ ਦੀ ਪੜਾਈ ਆਨ ਲਾਇਨ ਹੋਵੇਗੀ ।4 ਮਈ ਤੋ ਬਆਦ ਰੈਸਟੋਰੈਟ ਖੁੱਲ ਸਕਦੇ ਹਨ ਪਰ ਸਿਰਫ ਉਹ ਖਾਣਾ ਡਿਲਵਰ ਹੀ ਕਰ ਸਕਦੇ ਨੇ ਉਥੇ ਬੈਠ ਕੇ ਖਾਣ ਤੇ ਮਨਾਹੀ ਹੈਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਕਿਹਾ ਕਿ ਇਟਲੀ ਵਿਚ ਕੋਵਿਡ-19 ਨਾਲ ਪ੍ਰਭਾਵਿਤ ਮਰੀਜ਼  ਪੂਰੀ ਤਰਾ ਅਜੇ ਠੀਕ ਨਹੀ ਹੋਏ ਪਰ ਦੇਸ ਦੀ ਅਰਥਵਿਵਸਥਾ ਨੂੰ ਦੇਖਦੇ ਹੋਏ ਸਾਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ ਅਤੇ “ਜੇ ਅਸੀਂ ਸਾਵਧਾਨੀਆਂ ਦਾ ਸਤਿਕਾਰ ਨਾ ਕਰੀਏ ਤਾਂ ਕੋਵਿਡ-19 ਦੁਬਾਰਾ ਵਧੇਗਾ, ਮੌਤਾਂ ਵਧਣਗੀਆਂ ਅਤੇ ਸਾਡੀ ਆਰਥਿਕਤਾ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਏਗਾ ਜੇ ਤੁਸੀਂ ਇਟਲੀ ਨੂੰ ਪਿਆਰ ਕਰਦੇ ਹੋ ਤਾਂ ਆਪਣੀ ਦੂਰੀ ਬਣਾਈ ਰੱਖੋ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!