2.1 C
United Kingdom
Saturday, March 7, 2026

More

    ਪਰਦੇ ਪਿਛਲੇ ਕਾਮਿਆਂ ਲਈ ਮਸੀਹਾ ਬਣ ਰਹੀ ‘ਨਜਿਫਟਾ’ ਸੰਸਥਾ

      ਕਾਲਾ ਸਿੰਘ ਸੈਣੀ (ਖਰੜ)

    22,23 ਮਾਰਚ ਦਾ ਦਿਨ ਸੀ, ਕੁਦਰਤ ਆਪਣੇ ਰੰਗਾਂ ਨਾਲ ਖੇਡ ਰਹੀ ਸੀ। ਮੌਸਮ ਦੇ ਬਦਲਦੇ ਮਿਜ਼ਾਜ ਨਾਲ ਕਦੇ ਬੱਦਲ ਛਾਅ ਜਾਂਦੇ, ਕਦੇ ਧੁੱਪ ਖਿੜ ਪੈਂਦੀ ਸੀ। ਦੇਸ਼ ਭਰ ‘ਚ ਕੋਰੋਨਾ ਵਾਇਰਸ ਕਾਰਨ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ  ਸਥਿਤੀ ਨੂੰ ਦੇਖਦੇ ਹੋਏ ਕਰਫਿਊ ਲਗਾ ਦਿੱਤਾ ਗਿਆ ਸੀ। ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ 21 ਦਿਨ ਦਾ ਮੁਕੰਮਲ ਲਾਕਡਾਊਨ ਦਾ ਹੁਕਮ ਦੇ ਦਿੱਤਾ ਗਿਆ। ਲਾਕਡਾਊਨ ਅਤੇ ਕਰਫਿਊ ਦੀਆਂ ਖ਼ਬਰਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ। ਰੋਜ਼ਾਨਾਂ ਦੀ ਤਰਾਂ ਹਰਕੇ ਇੰਡਸਟਰੀ ਨਾਲ ਜੁੜੇ ਬੇਪ੍ਰਵਾਹ ਦਿਹਾੜੀਦਾਰ ਕਾਮੇ ਸ਼ਾਮ ਵੇਲੇ ਆਪੋ-ਆਪਣੇ ਘਰਾਂ ਨੂੰ ਜਾ ਰਹੇ ਸਨ। ਉਨਾਂ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਆਉਣ ਵਾਲੇ ਦਿਨਾਂ ‘ਚ ਭੁੱਖੇ ਸੌਣਾ ਪਵੇਗਾ। ਪਰਦੇ ਊੱਤੇ ਕਲਾਕਾਰਾਂ ਦੀ ਅਦਾਕਾਰੀ ਨਾਲ ਜੋ ਰੰਗ ਅਸੀਂ ਦੇਖਦੇ ਹੋਏ ਵਾਹ..ਵਾਹ ਕਰਦੇ ਹਾਂ। ਉਸ ਵਿੱਚ ਪਰਦੇ ਪਿੱਛੇ ਰਹਿਕੇ ਕੰਮ ਕਰਨ ਵਾਲੇ ਦਿਹਾੜੀਦਾਰ ਕਾਮਿਆਂ ਦਾ ਅਹਿਮ ਰੋਲ ਹੁੰਦਾ ਹੈ। ਕੋਰੋਨਾ ਵਾਇਰਸ ਜਿਹੀ ਮਹਾਂਮਾਰੀ ਕਾਰਨ ਸੂਟਿੰਗਾਂ ਦੇ ਬੰਦ ਹੋਣ ਨਾਲ ਇਨਾ ਦਿਹਾੜੀਦਾਰ ਵਰਗ ਨੂੰ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪਿਆ। ਅਜਿਹੇ ਲੋਕਾਂ ਵਿਚ ਸਪੋਟ ਬੁਆਇਜ਼, ਲਾਈਨਮੈਨ, ਕੈਟਰਿੰਗ ਵੇਟਰਜ਼, ਆਰਟ ਡਿਪਾਰਟਮੈਂਟ ਵਰਕਰਜ਼ ਅਤੇ ਕੁਝ ਹੋਰ ਸਹਾਇਕ ਵਿਅਕਤੀ ਆਦਿ, ਜਿਨਾਂ ਦਾ ਗੁਜ਼ਾਰਾ ਰੋਜ਼ਾਨਾਂ ਦੀ ਸ਼ੂਟਿੰਗ ‘ਤੇ ਨਿਰਭਰ ਕਰਦਾ ਹੈ। ਪਰਦੇ ਪਿੱਛਲੇ ਇਨਾਂ ਕਾਮਿਆਂ ਦੀ ਪੂਰਤੀ ਲਈ ਮਸੀਹਾ ਬਣੀ ਹੈ। ਪੰਜਾਬ ਵਿਚ ਅਜਿਹੀ ਪਹਿਲ ਕਦਮੀ ਪੰਜਾਬ ਦੇ ਕਲਾਕਾਰਾਂ ਦੀ ਸਿਰਮੌਰ ਸੰਸਥਾ ‘ਨੌਰਥ ਜੋਨ ਫਿਲਮ ਅਤੇ ਟੀ.ਵੀ. ਆਰਟਿਸਟਸ ਐਸੋਸੀਏਸ਼ਨ (ਮੋਹਾਲੀ) ਵਲੋਂ ਕੀਤੀ ਗਈ ਹੈ। ਇਸ ਸੰਸਥਾਂ ਦੇ ਪ੍ਰਧਾਨ, ਜਰਨਲ ਸਕੱਤਰ, ਨਾਮਵਰ ਅਦਾਕਾਰ, ਅਦਾਕਾਰਾ ਅਤੇ ਹੋਰ ਅਹੁਦੇਦਾਰ ਆਪਣੇ ਸਾਥੀ ਕਲਾਕਾਰਾਂ ਨਾਲ ਉਨਾਂ ਵਰਕਰਾਂ ਨੂੰ ਘਰੋਂ-ਘਰੀ ਜਾ ਕੇ ਰਾਸ਼ਨ ਵੰਡਣ ਦੇ ਇਸ ਅਹਿਮ ਉਪਰਾਲੇ ਨੂੰ ਲੈ ਕੇ  ਸੰਸਥਾਂ ਦੇ ਮੈਂਬਰ ਅਤੇ ਅਦਾਕਾਰਾ ਨਾਲ ਗੱਲਬਾਤ ਕੇ ਕੁਝ ਅੰਸ਼ ਪੇਸ਼ ਹਨ।

    ਗੁਰਪ੍ਰੀਤ ਘੁੱਗੀ: ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਗੱਲਬਾਤ ਦੌਰਾਨ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਹਰੇਕ ਇੰਡਸਟਰੀ ਦੀ ਸੰਸਥਾ ਨੂੰ ਆਪੋ-ਆਪਣੀ ਇੰਡਸਟਰੀ ਬਚਾਉਣ ਲਈ ਆਪਣੇ  ਵਰਕਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਨੌਰਥ ਜੋਨ ਫਿਲਮ ਅਤੇ ਟੀ.ਵੀ.ਆਰਟਿਸਟ ਐਸੋਸੀਏਸ਼ਨ ਨੇ ਆਪਣੇ ਸਪੋਟ ਬੁਆਇਜ਼, ਲਾਈਟਮੈਨ ਅਤੇ ਹੋਰਨਾਂ ਵਰਕਰਾਂ ਦੇ ਘਰ-ਘਰ ਰਾਸ਼ਨ ਪਹੁੰਚਾਣ ਦੀ ਮੁਹਿੰਮ ਅਰੰਭ ਕੀਤੀ ਹੈ। ਜੋ ਕਿ ਸਾਡਾ ਮੁੱਢਲਾ ਫਰਜ਼ ਵੀ  ਬਣਦਾ ਹੈ।

    ਮਲਕੀਤ ਰੌਣੀ: ਫਿਲਮ ਅਦਾਕਾਰ ਅਤੇ ਸੰਸਥਾ ਦੇ ਜਰਨਲ ਸਕੱਤਰ ਮਲਕੀਤ ਰੌਣੀ ਦਾ ਕਹਿਣਾ ਹੈ ਕਿ ਹੋਰਨਾਂ ਦੇਸ਼ਾਂ ਵਾਂਗ ਸਾਡਾ ਦੇਸ ਵੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਹੇਠ ਹੈ। ਸਾਡੀ ਫਿਲਮ ਇੰਡਸਟਰੀ ਨਾਲ ਜੁੜੇ ਰੋਜ਼ਾਨਾ ਕਮਾ ਕੇ ਖਾਣ ਵਾਲੇ ਕਾਮਿਆਂ ਦਾ ਕੰਮ ਬੰਦ ਹੋਣ ਕਰਕੇ ਮੁਸੀਬਤ ਵਿਚ ਹਨ। ਸਾਰੇ ਸਮਰੱਥ ਕਲਾਕਾਰਾਂ ਦਾ ਫਰਜ ਬਣਦਾ ਹੈ ਕਿ ਵਿੱਤ ਮੁਤਾਬਿਕ ਉਨਾਂ ਦੀ ਮਦਦ ਕਰਕੇ ਆਓ ਆਪਾਂ ਆਪਣੀ ਸੰਸਥਾ ਨਜਿਫਟਾ ਦੀ ਅਗਵਾਈ ਵਿਚ ਆਪਣੀ ਇੰਡਸਟਰੀ ਨੂੰ ਬਚਾਈਏ।

    ਗਿੱਪੀ ਗਰੇਵਾਲ: ਜਿਹੜੇ ਲੋਕ ਸਾਡੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਅਤੇ ਸਾਡੀ ਕਾਮਯਾਬੀ ਲਈ ਹੁਣ ਤੱਕ ਸਹਾਈ ਹੁੰਦੇ ਆ ਰਹੇ ਹਨ। ਅੱਜ ਉਨਾਂ ਨਾਲ ਖੜਨਾ ਸਾਡੀ ਵੱਡੀ ਜ਼ਿੰਮੇਵਾਰੀ ਬਣਦੀ ਹੈ। ਮੈਂਨੂੰ ਮਾਣ ਹੈ ਕਿ ਮੇਰੀ ਸੰਸਥਾ ਨਜਿਫਟਾ ਰਾਹੀ ਇਹ ਕਾਰਜ ਸੌਖਾ ਹੋਇਆ ਹੈ।

    ਨਿਰਮਲ ਰਿਸ਼ੀ: ਮਨੋਰੰਜ਼ਨ ਦਾ ਅਹਿਮ ਸਾਧਨ ਸਿਨੇਮੇ ਲਈ ਬਣ ਰਹੀਆਂ ਫਿਲਮਾਂ ਦੀਆਂ ਸ਼ੂਟਿਗਾਂ ਨੂੰ ਅਚਾਨਕ ਰੋਕ ਦਿੱਤਾ ਗਿਆ। ਇਹ ਫਿਲਮ ਕਾਮੇ ਸਾਡੇ  ਪਰਿਵਾਰ ਦਾ ਹਿੱਸਾ ਹਨ,ਅਸੀਂ ਆਪਣੇ ਪਰਿਵਾਰਕ ਮੈਂਬਰਾਂ ਦੀ ਮੱਦਦ ਕਰਕੇ ਕੋਈ ਅਹਿਸਾਨ ਨਹੀਂ ਕਰ ਰਹੇ ਸਗੋਂ ਆਪਣੀ ਸੰਸਥਾ ਨਜਿਫਟਾ ਰਾਹੀ ਆਪਣਾ ਇਖਲਾਕੀ ਫਰਜ ਅਦਾ ਕਰ ਰਹੇ ਹਾਂ।

    ਐਮੀ ਵਿਰਕ: ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਅਤੇ ਅਦਾਕਾਰ ਐਮੀ ਵਿਰਕ ਦਾ ਕਹਿਣਾ ਹੈ ਕਿ  ਛੋਟੇ ਅਤੇ ਵੱਡੇ ਪਰਦੇ ਤੇ ਕਲਾਕਾਰਾਂ ਨੂੰ ਪੇਸ਼ ਕਰਨ ਵਿਚ ਪਰਦੇ ਪਿੱਛਲੇ ਬਹੁਤ ਸਾਰੇ ਲੋਕਾਂ ਦੀ ਮਿਹਨਤ ਹੁੰਦੀ ਹੈ, ਅੱਜ ਕੋਰੋਨਾ ਕਰਕੇ ਸਾਰੇ ਕੰਮ ਕਾਜ ਬੰਦ ਹਨ ਊਨਾਂ ਕਾਮਿਆਂ ਨੂੰ ਸਾਡੀ ਲੋੜ ਹੈ ਅਤੇ ਸਾਡੀ ਕਲਾਕਾਰਾਂ ਦੀ ਸੰਸਥਾ ਨਜਿਫਟਾ ਹਮੇਸ਼ਾਂ ਉਨਾਂ ਨਾਲ ਖੜੀ ਹੈ।ਇਸ ਨਜਿਫਟਾ ਸੰਸਥਾ ਦੀ ਅਗਵਾਈ ਹੇਠ ਇਨਸਾਨੀਅਤ ਦੇ ਭਲੇ ਵਾਲੇ ਕਾਰਜ ਵਿਚ ਖੁੱਲਦਿਲੀ ਨਾਲ ਹੋਰ ਸੀਨੀਅਰ ਅਹੁਦੇਦਾਰ, ਸੰਸਥਾ ਦੇ ਮੈਂਬਰਾਨ, ਸੀਨੀਅਰ ਕਲਾਕਾਰਾਂ ਯੋਗਰਾਜ ਸਿੰਘ, ਗੁੱਗੂ ਗਿੱਲ, ਜੱਸੀ ਗਿੱਲ, ਗੁਰੂ ਰੰਧਾਵਾ, ਸਰਦਾਰ ਸੋਹੀ, ਹਰੀਸ਼ ਵਰਮਾ, ਬੀ.ਐਨ.ਸਰਮਾਂ, ਭਾਰਤ ਭੂਸਨ ਵਰਮਾ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਰਣਜੀਤ ਬਾਵਾ, ਦਲਜੀਤ ਅਰੋੜਾ, ਨਿੰਜਾ, ਕੁਲਵਿੰਦਰ ਬਿੱਲਾ, ਬੀਨੂੰ ਢਿੱਲੋਂ, ਗਾਇਕਾ ਗੁਰਲੇਜ਼ ਅਖ਼ਤਰ ਅਤੇ ਕੁਲਵਿੰਦਰ ਕੈਲੀ, ਗੁਰਪ੍ਰੇਮ ਲਹਿਰੀ, ਸੰਦੀਪ ਬਾਂਸਲ, ਹਰੀਸ਼ ਵਰਮਾ, ਪ੍ਰਭ ਗਿੱਲ, ਰਘਬੀਰ ਬੋਲੀ ਆਦਿ ਮੈਂਬਰਾਨ ਨੇ ਔਖੀ ਘੜੀ ਵਿਚ ਵੱਡਮੁੱਲਾ ਯੋਗਦਾਨ ਪਾਕੇ ਫਿਲਮ ਖੇਤਰ ਨਾਲ ਜੁੜੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕਰ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!