6.9 C
United Kingdom
Saturday, March 7, 2026

More

    ਪਰਥਸ਼ਾਇਰ ਵਿੱਚ ਟੇ ਨਦੀ ਦੇ ਕੰਢੇ ‘ਤੇ ਪੈਂਦੇ ਪਿੰਡ ਵਿੱਚ ਲੱਗੀ ਭਾਰੀ ਅੱਗ

    ਪਰਥ (ਸਤਿੰਦਰ ਸਿੰਘ ਸਿੱਧੂ )
    ਪਰਥਸ਼ਾਇਰ ਦੀ ਟੇ ਨਦੀ ਦੇ ਕੰਢੇ ‘ਤੇ ਪੈਂਦੇ ਪਿੰਡ ਐਰਲ ਅਤੇ ਲੋਨਫੋਰਗਨ ਦੇ ਵਿਚਕਾਰ ਖੇਤਾਂ ਵਿੱਚ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ । ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਨਾਲ ਉਠਦੇ ਧੂੰਏ ਨੂੰ 20 ਮੀਲ ਤੋਂ ਵੀ ਦੇਖਿਆ ਜਾ ਸਕਦਾ ਸੀ
    ਸਕਾਟਿਸ਼ ਅੱਗ ਅਤੇ ਬਚਾਉ ਸੇਵਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 11.46 ਵਜੇ ਐਰਲ ਏਅਰਫੀਲਡ ਦੇ ਪਿਛਲੇ ਪਾਸੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਚਾਰ ਅੱਗ ਬੁਜਾਉਣ ਵਾਲਿਆਂ ਗੱਡੀਆਂ ਘਟਨਾ ਵਾਲੀ ਥਾਂ ਤੇ ਭੇਜ ਦਿਤੀਆਂ ਸਨ।
    ਤੇਜ ਹਵਾ ਚਲਣ ਨਾਲ ਅੱਗ ਵਧਦੀ ਜਾ ਰਹੀ ਹੈ ਅਤੇ ਖ਼ਬਰ ਲਿਖੀ ਜਾਣ ਤੱਕ ਅੱਗ ਨੂੰ ਬੁਜਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਸੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!