ਪੰਜਾਬੀ ਸੱਭਿਆਚਾਰ, ਵਿਰਸੇ , ਵਿਰਾਸਤ ਅਤੇ ਪੰਜਾਬਣ ਮੁਟਿਆਰ ਦੇ ਸੁਹੱਪਣ ਦੀ ਅਸਲ ਤਸਵੀਰ ਪੇਸ਼ ਕਰਦਾ ਹੈ- ਭੜੀਵਾਲਾ, ਸੁੱਖੀ ਬਰਾੜ
ਗਾਇਕਾ ਸੁੱਖੀ ਬਰਾੜ ਪੰਜਾਬੀ ਸੰਗੀਤ ਜਗਤ ਵਿੱਚ ਇੱਕ ਸਤਿਕਾਰਤ ਨਾਂ ਹੈ। ਸੱਭਿਆਚਾਰਕ ਬੋਲ ਉਹਨਾਂ ਦੀ ਪਹਿਲ ਰਹੇ ਹਨ। ਲੰਮੀ ਗ਼ੈਰਹਾਜ਼ਰੀ ਪਿੱਛੋਂ ਉਹ ਗੀਤਕਾਰ ਭੱਟੀ ਭੜੀਵਾਲਾ ਦੇ ਗੀਤ “ਵਿਰਸੇ ਦੀ ਰਾਣੀ” ਮੁੜ ਸਰਗਰਮ ਹਾਜ਼ਰੀ ਲਗਵਾਉਣ ਆਏ ਹਨ। ਜਿੱਥੇ ਭੱਟੀ ਭੜੀਵਾਲਾ ਨੇ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋ ਕੇ ਗੀਤ ਦੀ ਸਿਰਜਣਾ ਕੀਤੀ ਹੈ, ਉੱਥੇ ਸੁੱਖੀ ਬਰਾੜ ਵੱਲੋਂ ਬੋਲਾਂ ਨਾਲ ਇਨਸਾਫ਼ ਕੀਤਾ ਇਉਂ ਲਗਦੈ ਜਿਵੇਂ ਸ਼ਬਦ ਤੇ ਬੋਲ ਇੱਕ ਦੂਜੇ ਲਈ ਹੀ ਬਣੇ ਹੋਣ। “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਗੀਤਕਾਰ ਭੱਟੀ ਭੜੀਵਾਲਾ ਤੇ ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ “ਵਿਰਸੇ ਦੀ ਰਾਣੀ” ਗੀਤ ਹਰ ਪੰਜਾਬੀ ਲਈ ਤੋਹਫ਼ਾ ਹੈ।
” ਵਿਰਸੇ ਦੀ ਰਾਣੀਂ “
ਗਾਇਕਾ > ਸੁੱਖੀ ਬਰਾੜ
ਗੀਤਕਾਰ > ਭੱਟੀ ਭੜੀਵਾਲਾ
ਸੰਗੀਤ > ਰਾਵੀ ਬੱਲ
ਵੀਡੀਓ > ਹਰਜਿੰਦਰ ਔਲਖ