ਸੀਰਾ ਗਰੇਵਾਲ

ਸਦਾ ਨਾ ਰਹਿਣੀ ਤੇਰੀ ਦਹਿਸ਼ਤ
ਕਰੋਨਾ ਤੇਰੀ ਮਾਤ ਹੋਵੇਗੀ
ਤੇਰੇ ਉੱਤੇ ਫ਼ਤਿਹ ਨੂੰ ਪਾ ਕੇ
ਖੁਸ਼ ਬੰਦੇ ਦੀ ਜਾਤ ਹੋਵੇਗੀ
ਤੇਰੇ ਪਿੱਛੋਂ ਦੁਨੀਆਂ ਉੱਤੇ
ਨਾਂ ਕੋਈ ਜਾਤ ਤੇ ਪਾਤ ਹੋਵੇਗੀ
ਫਿਰ ਤੋਂ ਸਾਡੇ ਦਿਨ ਹੋਵਣਗੇ
ਸਾਡੀ ਹੀ ਹਰ ਰਾਤ ਹੋਵੇਗੀ
ਆਥਣ ਪਹਿਲਾਂ ਨਾਲੋਂ ਵਧੀਆ
ਵਧੀਆ ਹੀ ਪ੍ਰਭਾਤ ਹੋਵੇਗੀ
ਪੈਸੇ ਦਾ ਮੁੱਲ ਕਿਸੇ ਨਾ ਪੁੱਛਣਾ
ਪੈਸਾ ਨਾ ਔਕਾਤ ਹੋਵੇਗੀ
ਕੁਦਰਤ ਮਾਂ ਦੀ ਗੋਦ ਚ ਬਹਿ ਕੇ
ਸੀਰੇ ਮਿਲੀ ਸੌਗਾਤ ਹੋਵੇਗੀ
ਸੀਰਾ ਗਰੇਵਾਲ
ਰੌਂਤਾ ਮੋਗਾ
9878077279