ਦਿਲਬਾਗ ਸਿੰਘ ਮੋਰਿੰਡਾ
ਵਾਹ ਕੁਦਰਤ ਤੇਰਾ ਗੋਰਖ ਧੰਦਾ
ਪਸ਼ੂ ਪੰਛੀ ਆਜ਼ਾਦ ਨੇ ਕਰਤੇ
ਘਰ ਵਿੱਚ ਹੀ ਬੰਦ ਕਰਤਾ ਬੰਦਾ।

ਖੰਘ ਖੰਘੇ ਛਿੱਕ ਕੋਈ ਮਾਰੇ
ਕੌੜਾ ਕੌੜਾ ਵੇਖਣ ਸਾਰੇ,
ਵਾਹ ਦਾਤਾ ਤੇਰੇ ਰੰਗ ਨਿਆਰੇ
ਸ਼ੱਕ ਨਾਲ ਬੰਦੇ ਨੂੰ ਵੇਖੇ ਬੰਦਾ
ਵਾਹ ਕੁਦਰਤ ਤੇਰਾ ਗੋਰਖ ਧੰਦਾ।
ਇਨਸਾਨ ਵਿੱਚੋਂ ਇਨਸਾਨੀਅਤ ਮਰਗੀ
ਚਾਰੇ ਪਾਸੇ ਲਾਸ਼ਾ ਪਈਆ,
ਮੋਮਬੱਤੀਆਂ ਲੈ ਕੋਠੇ ਚੜਗੀ
ਅਰਥੀ ਨੂੰ ਨਾ ਕੋਈ ਦਿੰਦਾ ਕੰਧਾ।
ਵਾਹ ਕੁਦਰਤ ਤੇਰਾ ਗੋਰਖ ਧੰਦਾ।
ਕੁਦਰਤ ਨਾਲ ਖਿਲਵਾੜ ਮਹਿੰਗੀ ਪੈ ਗਈ
ਬਿਟ ਬਿਟ ਤੱਕ ਦੀ ਦੁਨੀਆਂ ਰਹਿ ਗਈ
ਦਿਲਬਾਗ ਸਿੰਘ ਤੂੰ ਕਿਉਂ ਆਖੇ ਮੰਦਾ?
ਵਾਹ ਕੁਦਰਤ ਤੇਰਾ ਗੋਰਖ ਧੰਦਾ
ਪਸ਼ੂ ਪੰਛੀ ਆਜ਼ਾਦ ਨੇ ਕਰਤੇ
ਘਰ ਵਿੱਚ ਹੀ ਬੰਦ ਕਰਤਾ ਬੰਦਾ।
ਦਿਲਬਾਗ ਸਿੰਘ ਮੋਰਿੰਡਾ
9815415229