ਜਵਾਨੀ ਦੇ ਵਿਛੜੇ ਬੁਢਾਪੇ ਚ ਮਿਲਾਏ ਪੁਰਾਣੇ ਬੇਲੀ
ਮੋਗਾ (ਰਾਜਵਿੰਦਰ ਰੌਂਤਾ/ ਪੰਜ ਦਰਿਆ ਯੂਕੇ) ਅੰਗਰੇਜ਼ਾਂ ਵੇਲੇ ਦੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤੋ ਹੀਰਾ ਸਿੰਘ ਵਿਖੇ ਸ਼ਤਾਬਦੀ ਦਿਵਸ ਮਨਾਇਆ ਗਿਆ । ਗ੍ਰਾਮ ਪੰਚਾਇਤ ,ਪਿੰਡ ਅਤੇ ਵਿਦੇਸ਼ ਵਸਦੇ ਪੱਤੋ ਵਾਸੀਆਂ ਅਤੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦੇ ਹੰਭਲੇ ਨਾਲ ਸੰਪੰਨ ਹੋਏ ਇਸ ਮਿਲਣੀ ਸਮਾਗਮ ਦੇ ਆਗਾਜ਼ ਵਿੱਚ ਪ੍ਰਿੰਸੀਪਲ ਗੁਰਸੇਵਕ ਸਿੰਘ ਬਰਾੜ ਨੇ ਸਕੂਲ ਦਾ ਇਤਿਹਾਸ ਦੱਸ ਕੇ ਪੁੱਜੀਆਂ ਸਖਸ਼ੀਅਤਾਂ ਨੂੰ ਜੀ ਆਇਆਂ ਨੂੰ ਆਖਿਆ। ਮਨਪਿੰਦਰ ਕੌਰ ਢਿੱਲੋਂ ਨੇ ਪੱਤੋਂ ਸਕੂਲ ਚੋਂ ਪੜ੍ਹ ਕੇ ਉੱਚ ਅਹੁਦਿਆਂ ਤੇ ਪੁੱਜੀਆਂ ਸਖ਼ਸ਼ੀਅਤਾਂ ਬਾਰੇ ਜਾਣਕਾਰੀ ਦਿੱਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਨਛੱਤਰ ਸਿੰਘ ਮੱਲ੍ਹੀ ਵਾਈਸ ਚਾਂਸਲਰ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਕਿਹਾ ਕਿ ਪੁਰਾਣੇ ਸਮੇਂ ਦੇ ਔਖੇ ਪੇਂਡੂ ਹਲਾਤਾਂ ਵਿੱਚ ਪੜ੍ਹਾਈ ਬੜੀ ਮੁਸ਼ਕਲ ਹੁੰਦੀ ਸੀ ।ਇਸ ਸਕੂਲ ਦੀ ਬਦੌਲਤ ਹੀ ਪਛੜੇ ਇਲਾਕੇ ਦੇ ਵਿਦਿਆਰਥੀ ਉੱਚੀਆਂ ਪਦਵੀਆਂ ਤੇ ਬਿਰਾਜਮਾਨ ਹੋਏ।ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ,ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ, ਡੀਟੀਐੱਫ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਆਦਿ ਬੁਲਾਰਿਆਂ ਨੇ ਸਕੂਲ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਆਯੋਜਕਾਂ ਦਾ ਧੰਨਵਾਦ ਕੀਤਾ। ਸਕੂਲ ਚੋਂ ਪੜ੍ਹ ਕੇ ਉੱਚੇ ਮੁਕਾਮ ਤੇ ਪੁੱਜੀਆਂ ਸਖਸ਼ੀਅਤਾਂ ਦੀਆਂ ਫ਼ੋਟੋ ਤੇ ਜਾਣਕਾਰੀ ਲਿਖ ਕੇ ਲਗਾਈ ਪ੍ਰਦਰਸ਼ਨੀ ਦਾ ਉਦਘਾਟਨ ਡਿਪਟੀ ਡੀ ਈ ਓ ਗੁਰਦਿਆਲ ਸਿੰਘ ਮਠਾੜੂ ਨੇ ਕੀਤਾ। ਇਸ ਸਮਾਗਮ ਵਿੱਚ ਜਵਾਨੀ ਵਾਲੇ ਦੇ ਵਿਛੜੇ ਵਿਦਿਆਰਥੀ ਮਿੱਤਰ ਪਿਆਰੇ ਘੁੱਟ ਘੁੱਟ ਮਿਲਦੇ ਵੇਖੇ ਗਏ।ਸਕੂਲੀ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ।ਮੰਚ ਸੰਚਾਲਨ ਇੰਦਰਜੀਤ ਸਿੰਘ ਨੇ ਕੀਤਾ ਸਰਪੰਚ ਹਰਵਿੰਦਰ ਸਿੰਘ ਨੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਸਕੂਲ ਦਾ ਲੋਗੋ ਵੀ ਜਾਰੀ ਕੀਤਾ ਗਿਆ। ਇਸ ਸਮਾਗਮ ਵਿਚ ਚੇਅਰਮੈਨ ਖਣਮੁੱਖ ਭਾਰਤੀ ਪੱਤੋ,ਪ੍ਰਧਾਨ ਜਗਦੀਪ ਸਿੰਘ ਗਟਰਾ,ਚੈਅਰਮੈਨ ਜਤਿੰਦਰ ਭੱਲਾ (ਬਠਿੰਡਾ),ਅਮਿਤ ਬਰਾੜ, ਡੀਪੀ ਸਾਧੂ ਸਿੰਘ ਬਰਾੜ,ਚਮਕੌਰ ਪੱਤੋ,ਹਰਦੀਪ ਬਰਾੜ, ਸਾਬਕਾ ਸਰਪੰਚ ਅਮਰਜੀਤ ਸਿੰਘ ਪੱਤੋ, ਨੰਬਰਦਾਰ ਮਲਕੀਤ ਸਿੰਘ ਬਰਾੜ,ਕਵੀ ਪ੍ਰਸੋਤਮ ਪੱਤੋ ਬਾਬਾ ਇੰਦਰ ਦਾਸ ਪੱਤੋ, ਗਾਇਕ ਕੁਲਦੀਪ ਸਿੰਘ ਭੱਟੀ, ਖੇਡ ਲੇਖਕ ਬੱਬੀ ਪੱਤੋ, ਕਬੱਡੀ ਕੋਚ ਪਰਮਜੀਤ ਡਾਲਾ ,ਸਾਬਕਾ ਡੀ ਈ ਓ ਪ੍ਰੀਤਮ ਸਿੰਘ ਨੰਗਲ,ਡਾਕਟਰ ਨੱਛਤਰ ਸਿੰਘ ਬੁੱਟਰ ,ਜਸਵਿੰਦਰ ਸਿੰਘ ਧੂੜਕੋਟ,ਕੁਲਵਿੰਦਰ ਸਿੰਘ ਧਾਲੀਵਾਲ,ਅਮਨ ਡੀ ਪੀ,ਪ੍ਰਧਾਨ ਸੁਖਜੀਵਨ ਸਿੰਘ ਰੌਂਤਾ, , ਸਾਬਕਾ ਸਰਪੰਚ ਅਮਰਜੀਤ ਸਿੰਘ ਪੱਤੋ, ਗੁਰਪ੍ਰੀਤ ਸਿੰਘ ਕਾਕਾ ਬਰਾੜ, ਸਾਬਕਾ ਸਰਪੰਚ ਜਸਪਾਲ ਬਰਾੜ ਗੋਰੀ ਦੀਦਾਰੇ ਵਾਲਾ, ਸਰਪੰਚ ਗੁਰਤੇਜ ਸਿੰਘ ਕਾਕਾ ਬਰਾੜ ਬਾਰੇਵਾਲਾ, ਰੁਪਿੰਦਰ ਸਿੰਘ ਦੀਦਾਰੇ ਵਾਲਾ , ਮੋਹਨ ਲਾਲ ਰੌਂਤਾ, ਮੰਦਰ ਸਿੰਘ ਰੌਂਤਾ, ਸ਼ਮਸ਼ੇਰ ਸਿੰਘ ਧਾਲੀਵਾਲ ਖਾਈ, ਡਾ ਹਰਮੇਸ਼ ਗਰਗ , ਡਾ ਮਹੇਸ਼ ਗਰਗ, ਡਾ . ਸਤੀਸ਼, ਡਾਕਟਰ ਮੀਨਾਕਸ਼ੀ,ਕੁਲਦੀਪ ਸਿੰਘ ਸਮਿਤੀ ਮੈਂਬਰ, ਮੁੱਖ ਅਧਿਆਪਕ ਪ੍ਰਮੋਦ ਕੁਮਾਰ, ਪ੍ਰਧਾਨ ਕੁਲਵੰਤ ਸਿੰਘ ਗਰੇਵਾਲ, ਲੈਕਚਰਾਰ ਜਗਤਾਰ ਸਿੰਘ ਸੈਦੋਕੇ,ਹਿੰਦਰੀ ਪੱਤੋ, ਰਾਜਮੀਤ ਕੌਰ,ਡਾ. ਜੋਗਿੰਦਰ ਮਾਹਲਾ,ਅਮਰ ਘੋਲੀਆ ,ਮੱਖਣ ਸਿੰਘ ਰੀਡਰ ਮੋਗਾ,ਕਰਮ ਸਿੰਘ ਨੰਬਰਦਾਰ,ਸੋਨੂੰ ਪੱਤੋ,ਜੱਸੀ ਢਿੱਲੋਂ,ਮਾ ਹਰਪ੍ਰੀਤ ਸਿੰਘ ਜਿਤੇਸ਼ ਕੁਮਾਰ,ਸਤਨਾਮ ਸਿੰਘ, ਇੰਚਾਰਜ ਪ੍ਰਿੰਸੀਪਲ ਰੁਪਿੰਦਰਜੀਤ ਕੌਰ, ਹਰਜੰਟ ਸਿੰਘ ਬੌੌੌਡੇ ਸੂੂੂਬਾ ਅਧਿਆਪਕ ਆਗੂੂ ਸਮੇਤ ਸਮੂਹ ਸਕੂਲ ਸਟਾਫ਼ ,ਪਿੰਡ ਦੇ ਪਤਵੰਤੇ ,ਪੁਰਾਣੇ ਵਿਦਿਆਰਥੀ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ ।