ਮੰਡੀ ਡੱਬਵਾਲੀ/ ਸਿਰਸਾ ( ਬਹਾਦਰ ਸਿੰਘ ਸੋਨੀ /ਪੰਜ ਦਰਿਆ ਯੂਕੇ)ਸਰਕਾਰੀ ਮਿਡਲ ਸਕੂਲ ਪਿੰਡ ਅਲੀਕਾ ਜਿਲ੍ਹਾ ਸਿਰਸਾ ਬੱਚਿਆਂ ਵਲੋਂ ਮੁੱਖ ਅਧਿਆਪਕ ਰਜਿੰਦਰ ਕੌਰ ਅਤੇ ਸਮੂਹ ਸਟਾਫ ਦੇ ਨਾਲ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕੀਤੇ ਗਏ। ਕਬੱਡੀ ਕੋਚ ਹਰਜੀਤ ਸਿੰਘ ਕੁਲਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਕੂਲੀ ਬੱਚਿਆਂ ਨੂੰ ਜਿੱਥੇ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਗਏ ਉੱਥੇ ਹੀ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਗੁਰਦੁਆਰਾ ਮਹਿਤੇਆਣਾ ਸਾਹਿਬ, ਗੁਰਦੁਆਰਾ ਟਾਹਲੀਆਣਾ ਸਾਹਿਬ, ਗੁਰਦੁਆਰਾ ਦੇਗਸਰ ਸਾਹਿਬ, ਗੁਰਦੁਆਰਾ ਚੰਮਕੌਰ ਸਾਹਿਬ, ਗੜੀ ਆਨੰਦਪੁਰ ਸਾਹਿਬ, ਗੁਰਦੁਆਰ ਫਤਿਹਗੜ੍ਹ ਸਾਹਿਬ, ਗੁਰਦੁਆਰਾ ਬਾ੍ਬਾ ਬੁੱਢਣ ਸ਼ਾਹ ਜੀ, ਗੁਰਦੁਆਰਾ ਬਾਬਾ ਗੁਰਦਿੱਤਾ ਜੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਬੱਚਿਆ ਨੂੰ ਦਰਸ਼ਨ ਕਰਵਾਏ ਗਏ। ਇਸ ਮੌਕੇ ਬੱਚਿਆਂ ਨਾਲ ਮੁੱਖ ਅਧਿਆਪਕ ਰਜਿੰਦਰ ਕੌਰ, ਗੁਰਵਿੰਦਰ ਸਿੰਘ ਨੰਬਰਦਾਰ, ਗੁਰਮੀਤ ਸਿੰਘ ਮੈਂਬਰ ਅਤੇ ਕੋਚ ਹਰਜੀਤ ਸਿੰਘ ਹਾਜ਼ਰ ਸਨ।