ਸਮੱਗਰੀ: 3/4 ਕੱਪ ਲਾਲ, ਹਰੀ ਅਤੇ ਪੀਲੀ ਸ਼ਿਮਲਾ ਮਿਰਚ ਮਿਕਸਡ ਕੱਦੂਕਸ ਕੀਤੀ ਹੋਈ, 1/2 ਕੱਪ ਮੋਟਾ ਬੇਸਣ, 50 ਗਰਾਮ ਪਨੀਰ, 2 ਛੋਟੇ ਚਮਚ ਅਦਰਕ ਅਤੇ ਹਰੀ ਮਿਰਚ ਬਾਰੀਕ ਕੱਟੀ ਹੋਈ, 1/2 ਛੋਟਾ ਚਮਚ ਗਰਮ ਮਸਾਲਾ, ਕੋਫ਼ਤੇ ਤਲਣ ਲਈ ਮਸਟਰਡ ਤੇਲ, ਲੂਣ ਸਵਾਦ ਅਨੁਸਾਰ।
ਮਸਾਲੇ ਦੀ ਸਮੱਗਰੀ: 1/2 ਕੱਪ ਪਿਆਜ਼ ਦਾ ਪੇਸਟ, 1/4 ਕੱਪ ਲੰਬਾਈ ਵਿਚ ਕੱਟੀ ਪਿਆਜ਼, 1 ਛੋਟਾ ਚਮਚ ਅਦਰਕ ਅਤੇ ਲੱਸਣ ਪੇਸਟ, 1/2 ਛੋਟਾ ਚਮਚ ਹਲਦੀ ਪਾਊਡਰ, 2 ਛੋਟੇ ਚਮਚ ਧਨੀਆ ਪਾਊਡਰ, 1/2 ਛੋਟੇ ਚਮਚ ਲਾਲ ਮਿਰਚ ਪਾਊਡਰ, 1/4 ਛੋਟਾ ਚਮਚ ਵੱਡੀ ਇਲਾਚੀ ਦੇ ਦਾਣੇ ਪੀਸੇ ਹੋਏ, 1 ਵੱਡਾ ਚਮਚ ਧਨੀਆ ਪੱਤੀ ਕੱਟੀ ਹੋਈ, 1 ਵੱਡਾ ਚਮਚ ਮਸਟਰਡ ਤੇਲ, ਲੂਣ ਸਵਾਦ ਅਨੁਸਾਰ।
ਬਣਾਉਣ ਦੀ ਵਿਧੀ: ਕੋਫ਼ਤੇ ਬਣਾਉਣ ਦੀ ਸਾਰੀ ਸਮੱਗਰੀ ਮਿਕਸ ਕਰ ਲਉ। ਫਿਰ ਛੋਟੇ ਛੋਟੇ ਗੋਲੇ ਬਣਾ ਕੇ ਗਰਮ ਤੇਲ ਵਿਚ ਫ਼ਰਾਈ ਕਰ ਲਉ। ਇਕ ਕੜਾਹੀ ਵਿਚ ਇਕ ਵੱਡਾ ਚਮਚ ਤੇਲ ਗਰਮ ਕਰ ਕੇ ਪਿਆਜ਼ ਨੂੰ ਭੁੰਨੋ। ਫਿਰ ਪਿਆਜ਼ ਦਾ ਪੇਸਟ, ਅਦਰਕ ਲੱਸਣ ਪੇਸਟ ਪਾ ਕੇ ਭੁੰਨੋ। ਇਲਾਚੀ ਪਾਊਡਰ ਨੂੰ ਛੱਡ ਕੇ ਸਾਰੇ ਸੁੱਕੇ ਮਸਾਲੇ ਪਾਉ। ਹੁਣ ਕੋਫ਼ਤੇ ਪਾਉ, ਨਾਲ ਹੀ 2 ਵੱਡੇ ਚਮਚ ਪਾਣੀ ਪਾ ਦਿਉ। ਢੱਕ ਕੇ ਘੱਟ ਸੇਕ ’ਤੇ ਕੋਫ਼ਤੇ ਦੇ ਗਲਣ ਅਤੇ ਪਾਣੀ ਸੁਕਣ ਤਕ ਪਕਾਉ। ਹੁਣ ਇਸ ਨੂੰ ਪਲੇਟ ਵਿਚ ਪਾ ਕੇ ਇਸ ਉਪਰ ਧਨੀਆ ਪਾਉ। ਤੁਹਾਡੇ ਕੋਫ਼ਤੇ ਬਣ ਕੇ ਤਿਆਰ ਹਨ। ਹੁਣ ਕੋਫ਼ਤਿਆਂ ਨੂੰ ਰੋਟੀ ਜਾਂ ਚਪਾਤੀ ਨਾਲ ਖਾਉ।