ਤਲਵੰਡੀ ਸਾਬੋ (ਰੇਸ਼ਮ ਸਿੰਘ ਦਾਦੂ ) ਸਥਾਨਕ ਰਾਮਾਂ ਦੇ ਜਰਨਲਿਸਟ ਪ੍ਰੈੱਸ ਕਲੱਬ ਬਠਿੰਡਾ ਇਕਾਈ ਦੇ ਸਿਨੀਅਰ ਪੱਤਰਕਾਰ ਅਤੇ ਸਵੀਟਸ ਐਸੋਸੀਏਸ਼ਨ ਦੇ ਪ੍ਰਧਾਨ ਰੋਮੀ ਯਾਦਵ ਨੂੰ ਉਨ੍ਹਾਂ ਦੇ ਚਾਚਾ ਸ਼੍ਰੀ ਰਮੇਸ਼ ਯਾਦਵ ਕਾਂਗਰਸ ਪਾਰਟੀ ਦੇ ਸੀਨੀਅਰ ਮੈਂਬਰ ਦਾ ਅੱਜ ਦਿਹਾਂਤ ਹੋਣ ਨਾਲ ਡੂੰਘਾ ਸਦਮਾ ਲੱਗਿਆ। ਸ਼੍ਰੀ ਰਮੇਸ਼ ਯਾਦਵ ਦੇ ਦਿਹਾਂਤ ਤੇ ਸਥਾਨਕ ਪੱਤਰਕਾਰ ਭਾਈਚਾਰਾ ਇਲਾਕੇ ਦੀਆਂ ਸਮੂਹ ਧਾਰਮਿਕ ਸਮਾਜਿਕ ਵਪਾਰਕ ਅਤੇ ਰਾਜਨੀਤਕ ਸੰਗਠਨਾਂ ਨੇ ਸ਼੍ਰੀ ਰਮੇਸ਼ ਯਾਦਵ ਦੀ ਸਵ ਯਾਤਰਾ ਵਿੱਚ ਸ਼ਾਮਿਲ ਹੋਏ ਅਤੇ ਆਪਣਾ ਦੁੱਖ ਪ੍ਰਗਟ ਕੀਤਾ। ਮਾਲਵਾ ਜੋਨ ਦੇ ਚੇਅਰਮੈਨ ਜਸਵੀਰ ਸਿੱਧੂ,ਬਠਿੰਡਾ ਇਕਾਈ ਦੇ ਚੇਅਰਮੈਨ ਜਗਪਾਲ ਭੁੱਲਰ,ਵਾਈਸ ਚੇਅਰਮੈਨ ਰੇਸ਼ਮ ਸਿੰਘ ਦਾਦੂ,ਪ੍ਰਧਾਨ ਚਰਨਜੀਤ ਮਛਾਣਾ,ਜਰਨਲ ਸੈਕਟਰੀ ਬਹਾਦਰ ਸੋਨੀ,ਕੈਸੀਅਰ ਨਸੀਬ ਸਰਮਾਂ,ਮੁੱਖ ਸਲਾਹਕਾਰ ਭੀਮ ਅਗਰਵਾਲ,ਮੁੱਖ ਬੁਲਾਰਾ ਰਾਜਦੀਪ ਡੱਬੂ,ਗੁਰਮੀਤ ਮਾਨਵਾਲ,ਮੋਦਨ ਸਿੰਘ ਦਿਉਲ,ਕੁਲਵਿੰਦਰ ਚਾਨੀ,ਰਜਿੰਦਰ ਸਿੰਘ,ਆਵਤਾਰ ਕੈਥ,ਗੁਰਮੀਤ ਬਨਾਵਾਲੀ,ਅਮਨ ਸਰਦਾਰ ਗੱੜ ਉਥੇ ਹੀ ਲੋਕ ਆਵਾਜ ਪ੍ਰੈਸ ਕਲੱਬ ਤਲਵੰਡੀ ਸਾਬੋ ਦੇ ਪ੍ਰਧਾਨ ਜਸਵੀਰ ਸਿੰਘ ਸਿੱਧੂ ,ਅਤੇ ਸਮੂਹ ਅਹੁਦੇਦਾਰ ਤੇ ਮੈਂਬਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।