
ਅਰਸ਼ਦੀਪ ਬੜਿੰਗ ਬਰਨਾਲਾ
ਤੇਰੇ ਨਾਂ ਦੀ ਸਿਰ ਤੇ ਫੁਲਕਾਰੀ ਵੇ
ੲਿਸ਼ਕ ਤੇਰੇ ਨੇ ਸੱਜਣਾ ਮੱਤ ਮਾਰੀ ਵੇ
ਸੁਪਨੇ ਵਿੱਚ ਅਾੳੁੁਂਦੇ, ਰਾਤੀ ਦਿਲਜਾਨੀ ਵੇ
ੲਿਸ਼ਕ ਦੇ ਨਾਂਵੇ ਕਰਤੀ ਸੱਜਣਾ ਜਿੰਦਗਾਨੀ ਵੇ।
ਤੇਰਾ ਨਾਂ ਲਿਖ ਕੇ ਸੋਹਣਿਅਾਂ ਫੁੱਲ ਪਾਵਾਂ
ਜਦ ਹੋਵੇ ਸਾਹਮਣੇ ਸਭ-ਕੁਝ ਭੁੱਲ ਜਾਵਾਂ
ਦਿਲ ਦੀਅਾਂ ਜਾਣ ਦਿਅਾ,ਦੇਜਾ ਛੱਲਾ ਨਿਸਾਨੀ ਵੇ
ੲਿਸ਼ਕ ਦੇ ਨਾਂਵੇ ਕਰਤੀ ਸੱਜਣਾ ਜਿੰਦਗਾਨੀ ਵੇ।
ਸੂਹੀ ਫੁੱਲਕਾਰੀ ਤੇ ਜਦ ਭਰਦੀ ਟੋਪੇ ਵੇ
ਤੇਰੀਅਾਂ ਯਾਂਦਾ ਜਖਮੀ ਕਰਦੀਅਾਂ ਪੋਟੇ ਵੇ
ਤੇਰੇ ੳੁੱਤੋ ਵਾਰ ਦੇਵਾ, ਮੈਂ ਹੁਸਨ ਜਵਾਨੀ ਵੇ
ੲਿਸ਼ਕ ਦੇ ਨਾਂਵੇ ਕਰਤੀ ਸੱਜਣਾ ਜਿੰਦਗਾਨੀ ਵੇ।
ਕਦ ਦਿਲ ਦੇ ਵਿਹੜੇ ਵਿੱਚ ਫੇਰਾ ਪਾਵਾਗੀ?
ਕਦ ਦਿਲ ਦੇ ਵਿਹੜੇ ਝਾਂਜਰ ਛਣਕਾਵਾਗੀ?
‘ਅਰਸ਼’ ਗਲ ਪਾ ਦੇ,ਮੁੱਹਬਤਾਂ ਦੀ ਗਾਨੀ ਵੇ
ੲਿਸ਼ਕ ਦੇ ਨਾਂਵੇ ਕਰਤੀ ਸੱਜਣਾ ਜਿੰਦਗਾਨੀ ਵੇ।
ਅਰਸ਼ਦੀਪ ਬੜਿੰਗ ਬਰਨਾਲਾ
ਮੋ.ਨੰ.94659-95432