ਬਠਿੰਡਾ ( ਬਹਾਦਰ ਪਥਰਾਲਾ)


ਜਦੋਂ ਕਿ ਕਰੋਨਾ ਕਾਰਨ ਸਾਰੇ ਸੰਸਾਰ ਵਿੱਚ ਹਾਹਾਕਾਰ ਮੱਚੀ ਹੋਈ ਹੈ, ਉੱਥੇ ਕੁੱਝ ਕੁ ਇਨਸਾਨ ਇਹੋ ਜਿਹੇ ਵੀ ਹਨ ਜਿਨ੍ਹਾਂ ਵਾਸਤੇ ਕੋਈ ਦਿਸ਼ਾ ਨਿਰਦੇਸ਼ ਨਹੀਂ ਕੋਈ ਜਾਨਾ ਦੀ ਪਰਵਾਹ ਨਹੀਂ ਸਿਰਫ਼ ਪੈਸਾ ਹੀ ਪ੍ਰਮੁੱਖ ਹੈ, ਇਸ ਤਰ੍ਹਾਂ ਦਾ ਇੱਕ ਮਾਮਲਾ ਬਠਿੰਡਾ ਪੁਲੀਸ ਕੋਲ ਆਇਆ ਹੈ ਜਿੱਥੇ ਗਵਾਲੀਅਰ ਤੋੰ ਸਵਾਰੀਆਂ ਲੈ ਕਿ ਆਇਆ ਇੱਕ ਟਰੱਕ ਕਾਬੂ ਕੀਤਾ ਹੈ ਇਸ ਟਰੱਕ ਵਿੱਚ ਤਕਰੀਬਨ 60 ਆਦਮੀ ਹਨ, ਪੰਜ ਦਰਿਆ ਨਾਲ ਗੱਲਬਾਤ ਕਰਦਿਆਂ ਟਰੱਕ ਚ ਆਏ ਵਿਅਕਤੀਆਂ ਨੇ ਦੱਸਿਆ ਕਿ ਟਰੱਕ ਮਾਲਕ ਨੇ ਸਾਡੇ ਨਾਲ ਪ੍ਰਤੀ ਸਵਾਰੀ 2500 ਤੋਂ 3000 ਕਿਰਾਇਆ ਕੀਤਾ ਹੋਇਆ ਹੈ, ਸਿਤਮ ਦੀ ਗੱਲ ਇਹ ਹੈ ਕਿ ਭਾਰਤ ਭਰ ਵਿੱਚ ਕਰੋਨਾ ਕਾਰਨ ਸਕਿਊਰਟੀ ਪੂਰੀ ਤਰ੍ਹਾਂ ਟਾਈਟ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਟਰੱਕ ਫੇਰ ਵੀ 3 ਸੂਬੇ ਲੰਘ ਕੇ ਪੰਜਾਬ ਪਹੁੰਚ ਗਿਆ ਹੈ। ਬਠਿੰਡਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਖ਼ਬਰਾਂ ਲਿਖਣ ਤੱਕ ਇੱਕ ਵਾਰ ਤਾਂ ਟਰੱਕ ਮਾਲਕ ਨੂੰ ਕਾਬੂ ਕਰ ਲਿਆ ਹੈ।