ਜਗਰਾਓਂ ( ਪੰਜ ਦਰਿਆ ਬਿਊਰੋ)

ਕਰੋਨਾ ਨੇ ਸਾਰੇ ਸੰਸਾਰ ਨੂੰ ਚੌਰਾਸੀ ਦੇ ਚੱਕਰਾਂ ਵਿੱਚ ਪਾਇਆ ਹੋਇਆ ਹੈ, ਹਜ਼ਾਰਾਂ ਲੋਕ ਮਰ ਗਏ ਹਨ ਹਜ਼ਾਰਾਂ ਲੱਖਾਂ ਜਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਹੇ ਹਨ, ਖ਼ਬਰ ਆ ਰਹੀ ਹੈ ਲੁਧਿਆਣਾ ਜਿਲ੍ਹੇ ਦੇ ਸ਼ਹਿਰ ਜਗਰਾਓਂ ਤੋੰ ਜਿੱਥੋਂ ਦੇ ਸਿਵਲ ਹਸਪਤਾਲ ਵਿੱਚ ਰਾਮਗੜ੍ਹ ਭੁਲਰਾਂ ਦਾ ਰਿਆਸਤ ਅਲੀ ਕਰੋਨਾ ਕਰਕੇ ਦਾਖ਼ਲ ਸੀ, ਅੱਜ ਸੂਚਨਾ ਮਿਲੀ ਹੈ ਕਿ ਰਿਆਸਤ ਅਲੀ ਕਰੋਨਾ ਨਾਲ ਲੜਾਈ ਵਿੱਚੋਂ ਜੇਤੂ ਹੋ ਕੇ ਚੁੱਕਾ ਹੈ, ਜਿਸ ਨੂੰ ਅੱਜ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ, ਘਰ ਜਾਣ ਸਮੇਂ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਰਿਆਸਤ ਅਲੀ ਨੂੰ ਤਾੜੀਆਂ ਮਾਰ ਕੇ ਸਨਮਾਨ ਦਿੱਤਾ, ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਲੀ ਨੇ ਸਾਰੇ ਸਟਾਫ਼ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ, ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ smo ਸੁਖਜੀਵਨ ਕੱਕੜ ਨੇ ਕਿਹਾ ਕਿ ਸਾਡੇ ਵੱਲੋਂ ਸਮੂੰਹ ਪੰਜਾਬੀਆਂ ਨੂੰ ਇਹੋ ਹਦਾਇਤਾਂ ਹਨ ਕਿ ਬਿਨਾਂ ਕੰਮ ਤੋਂ ਬਾਹਰ ਨਾ ਨਿਕਲੋ, ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ।