ਲੰਡਨ-ਬਰਤਾਨੀਆ ਵਿੱਚ ਬਜਟ ਪੇਸ਼ ਕਰਨ ਤੋਂ ਪਹਿਲਾਂ ਚਾਂਸਲਰ ਨੇ ਪੁਸ਼ਟੀ ਕੀਤੀ ਕਿ ਅਪਰੈਲ ਵਿੱਚ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਹੋਵੇਗਾ। ਜਾਣਕਾਰੀ ਮੁਤਾਬਕ 21 ਤੋਂ ਵੱਧ ਉਮਰ ਦੇ ਬੱਚਿਆਂ ਲਈ ਘੰਟੇ ਦੀ ਦਰ ਨਾਲ 12.21 ਪੌਂਡ ਪ੍ਰਤੀ ਘੰਟਾ ਤੈਅ ਕੀਤਾ ਜਾਵੇਗਾ। ਇਸ ਮੌਕੇ ਰੇਚਲ ਰੀਵਜ਼ ਨੇ ਕਿਹਾ ਕਿ ਤਨਖ਼ਾਹ ਵਿੱਚ ਵਾਧਾ ਮਜ਼ਦੂਰਾਂ ਲਈ ਇੱਕ ਸੱਚੀ ਜੀਵਤ ਉਜਰਤ ਦੇ ਲੇਬਰ ਦੇ ਵਾਅਦੇ ਨੂੰ ਪ੍ਰਾਪਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ”ਵਜੋਂ ਚਿੰਨ੍ਹਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 18 ਤੋਂ 20 ਸਾਲ ਦੀ ਉਮਰ ਦੇ ਕਰਮਚਾਰੀ ਅਤੇ ਅਪ੍ਰੈਂਟਿਸ ਵੀ ਆਪਣੀ ਘੱਟੋ-ਘੱਟ ਘੰਟੇ ਦੀ ਤਨਖਾਹ ਵਿੱਚ ਵਾਧਾ ਦੇਖਣਗੇ। ਇਸ ਮੌਕੇ ਸਰਕਾਰ ਨੇ ਕਿਹਾ ਕਿ 30 ਲੱਖ ਤੋਂ ਵੱਧ ਕਾਮਿਆਂ ਨੂੰ ਫਾਇਦਾ ਹੋਵੇਗਾ, ਪਰ ਫਰਮਾਂ ਨੇ ਚੇਤਾਵਨੀ ਦਿੱਤੀ ਹੈ ਕਿ ਉੱਚੀ ਲਾਗਤ ਦਾ ਮਤਲਬ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਭਰਤੀ ’ਤੇ ਕਟੌਤੀ ਕਰਨੀ ਪਵੇਗੀ। ਦੱਸ ਦਈਏ ਕਿ ਨੈਸ਼ਨਲ ਲਿਵਿੰਗ ਵੇਜ ਅਤੇ ਨੈਸ਼ਨਲ ਮਿਨੀਮਮ ਵੇਜ ਦੀਆਂ ਦਰਾਂ ਸਰਕਾਰ ਦੁਆਰਾ ਹਰ ਸਾਲ ਤੈਅ ਕੀਤੀਆਂ ਜਾਂਦੀਆਂ ਹਨ, ਨਵੀਆਂ ਦਰਾਂ ਅਗਲੇ ਅਪ੍ਰੈਲ ਤੋਂ ਲਾਗੂ ਹੋਣਗੀਆਂ।